ਡੀ.ਸੀ.ਫ਼ਿਰੋਜ਼ਪੁਰ ਵਲੋਂ ਤਲਵੰਡੀ ਭਾਈ ਨੂੰ ਕੀਤਾ ਮਾਈਕਰੋ ਕੰਨਟੇਨਮੈਂਟ ਜੋਨ ਘੋਸ਼ਿਤ

07/07/2020 11:36:37 AM

ਤਲਵੰਡੀ ਭਾਈ (ਗੁਲਾਟੀ): ਸ਼ਹਿਰ 'ਚ ਵੱਧ ਰਹੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਜ਼ਿਲਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਗੁਰਪਾਲ ਸਿੰਘ ਚਹਿਲ ਵਲੋਂ ਤਲਵੰਡੀ ਭਾਈ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ। ਇਸ ਸਬੰਧ 'ਚ ਡਿਪਟੀ ਕਮਿਸ਼ਨਰ ਵਲੋਂ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ, ਕਰਨਸ਼ੇਰ ਸਿੰਘ ਡੀ.ਐੱਸ.ਪੀ. ਫ਼ਿਰੋਜ਼ਪੁਰ ਸ਼ਹਿਰ, ਡਾ: ਵਨੀਤਾ ਭੁੱਲਰ ਐੱਸ.ਐੱਮ.ਓ. ਫ਼ਿਰੋਜ਼ਸ਼ਾਹ,ਹਰਦੇਵਪ੍ਰੀਤ ਸਿੰਘ ਐੱਸ.ਐੱਚ.ਓ. ਪੁਲਸ ਥਾਣਾ ਤਲਵੰਡੀ ਭਾਈ ਅਤੇ ਪਰਵਿੰਦਰ ਸਿੰਘ ਬੀ.ਡੀ.ਪੀ.ਓ. ਘੱਲ ਖੁਰਦ ਦੀ ਇਕ ਟੀਮ ਗਠਤ ਕੀਤੀ ਗਈ ਹੈ।

ਜਾਣਕਾਰੀ ਦਿੰਦਿਆਂ ਤਲਵੰਡੀ ਭਾਈ ਸਬ-ਤਹਿਸੀਲ  ਦੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ 'ਚ ਕੋਰੋਨਾ ਪੀੜ੍ਹਤਾਂ ਦੀ ਵਧ ਰਹੀ ਗਿਣਤੀ ਨੂੰ ਰੋਕਣ ਦੇ ਮੰਤਵ ਤਹਿਤ ਕੰਨਟੇਨਮੈਂਟ ਜੋਨ ਘੋਸ਼ਿਤ ਵਾਲੇ ਇਲਾਕਿਆਂ ਨੂੰ ਸੀਲ ਕੀਤਾ ਜਾਵੇਗਾ। ਪੁਲਸ ਦੇ ਕਪਤਾਨ ਫ਼ਿਰੋਜਪੁਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਤਲਵੰਡੀ ਭਾਈ ਪ੍ਰਸ਼ਾਸਨ ਵਲੋਂ ਅੱਜ ਸ਼ਹਿਰ ਬੰਦ ਦਾ ਸੱਦਾ ਦਿੱਤਾ ਸੀ, ਜਿਸ ਨੂੰ ਸ਼ਹਿਰ ਵਾਸੀਆਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।

Shyna

This news is Content Editor Shyna