ਫ਼ਿਰੋਜ਼ਪੁਰ: ਬੈਂਕ ''ਚ ਤਾਇਨਾਤ ਪਤੀ-ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਬੈਂਕ ਨੂੰ ਕੀਤਾ ਸੀਲ

06/22/2020 6:19:25 PM

ਫ਼ਿਰੋਜ਼ਪੁਰ (ਕੁਮਾਰ, ਮਨਦੀਪ): ਫ਼ਿਰੋਜ਼ਪੁਰ 'ਚ ਅੱਜ 2 ਬੈਂਕ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ ਬੈਂਕ 'ਚ ਕੰਮ ਕਰਦੇ  ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਦੋਵਾਂ ਬੈਂਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਬੈਂਕ ਕਰਮਚਾਰੀਆਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਪਤੀ-ਪਤਨੀ ਫ਼ਿਰੋਜ਼ਪੁਰ ਦੇ ਵੱਖ-ਵੱਖ ਬੈਂਕਾਂ 'ਚ ਤਾਇਨਾਤ ਹਨ। ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਇਨ੍ਹਾਂ ਬੈਂਕ ਕਰਮਚਾਰੀਆਂ ਦੇ ਸੰਪਰਕ 'ਚ ਰਹੇ ਬੈਂਕ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਵੀ ਕੁਆਰਟਾਈਨ ਕੀਤਾ ਜਾ ਸਕੇ।

ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 4100 ਤੋਂ ਪਾਰ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4100 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 781, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 521, ਲੁਧਿਆਣਾ 'ਚ 561, ਤਰਨਾਰਨ 191, ਮੋਹਾਲੀ 'ਚ 217, ਹੁਸ਼ਿਆਰਪੁਰ 'ਚ 164, ਪਟਿਆਲਾ 'ਚ 209, ਸੰਗਰੂਰ 'ਚ 207 ਕੇਸ, ਨਵਾਂਸ਼ਹਿਰ 'ਚ 123, ਗਰਦਾਸਪੁਰ 'ਚ 181 ਕੇਸ,  ਮੁਕਤਸਰ 83,  ਮੋਗਾ 'ਚ 75, ਫਰੀਦਕੋਟ 95, ਫਿਰੋਜ਼ਪੁਰ 'ਚ 62, ਫਾਜ਼ਿਲਕਾ 61, ਬਠਿੰਡਾ 'ਚ 64, ਪਠਾਨਕੋਟ 'ਚ 182, ਬਰਨਾਲਾ 'ਚ 43, ਮਾਨਸਾ 'ਚ 39, ਫਤਿਹਗੜ੍ਹ ਸਾਹਿਬ 'ਚ 88, ਕਪੂਰਥਲਾ 65, ਰੋਪੜ 'ਚ 89 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2879 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 116 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 101 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

 

Shyna

This news is Content Editor Shyna