ਕੈਪਟਨ ਨੇ ਫਿਰੋਜ਼ਪੁਰ ਦੀ ਇਕ ਦਿਨ ਦੀ ਡੀ. ਸੀ. ਬਣੀ ਅਨਮੋਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ

09/17/2019 6:08:09 PM

ਫ਼ਿਰੋਜ਼ਪੁਰ (ਕੁਮਾਰ) - ਇਕ ਦੁਰਲੱਭ ਬੀਮਾਰੀ ਨਾਲ ਪੀੜਤ 15 ਸਾਲਾਂ ਦੀ ਅਨਮੋਲ ਦਾ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਸ਼ੁੱਕਰਵਾਰ ਨੂੰ ਉਸ ਸਮੇਂ ਪੂਰਾ ਹੋ ਗਿਆ ਜਦੋਂ ਉਸ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜਿਹਾ ਅਨੁਭਵ ਕਰਵਾਇਆ ਗਿਆ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰਗੈਂਦ ਨੇ ਇਸ ਵਿਸ਼ੇਸ਼ ਬੱਚੀ ਨੂੰ ਇਕ ਦਿਨ ਦਾ ਡੀ. ਸੀ. ਬਣਾਉਣ ਦਾ ਅਹਿਸਾਸ ਕਰਵਾਉਣ ਲਈ ਸਾਰੇ ਪ੍ਰਸ਼ਾਸਕੀ ਪ੍ਰਬੰਧ ਕੀਤੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿਚ ਡਿਪਟੀ ਕਮਿਸ਼ਨਰ ਚੰਦਰਗੈਂਦ ਤੇ ਨਾਲ ਹੀ 15 ਸਾਲਾ ਵਿਦਿਆਰਥਣ ਅਨਮੋਲ ਦੀ ਤਸਵੀਰ ਵੀ ਸ਼ੇਅਰ ਕੀਤੀ। ਇਸ ਕੰਮ ਦੀ ਵਿਸ਼ਵ ਪੱਧਰ 'ਤੇ ਸ਼ਲਾਘਾ ਹੋ ਰਹੀ ਹੈ।


ਇਸ ਦੌਰਾਨ ਅਨਮੋਲ ਦਾ ਰੈੱਡ ਕਾਰਪੈੱਟ ਵੈੱਲਕਮ ਕੀਤਾ ਗਿਆ। ਉਨ੍ਹਾਂ ਡਿਪਟੀ ਕਮਿਸ਼ਨਰ ਦਫਤਰ ਵਿਚ ਆਪਣੀ ਕੁਰਸੀ ਦੇ ਨਾਲ ਅਨਮੋਲ ਲਈ ਵੀ ਕੁਰਸੀ ਲਗਵਾਈ, ਜਿਸ ਦੌਰਾਨ ਅਨਮੋਲ ਨੇ ਪ੍ਰਸ਼ਾਸਨਿਕ ਕੰਮਾਂ ਨੂੰ ਕਰੀਬ ਤੋਂ ਦੇਖਿਆ। ਅਨਮੋਲ ਨੇ ਕਈ ਟੈਲੀਫੋਨ ਕਾਲਾਂ ਵੀ ਅਟੈਂਡ ਕੀਤੀਆਂ। ਅਨਮੋਲ 2 ਫੁੱਟ 8 ਇੰਚ ਦੀ ਬੱਚੀ ਹੈ। ਜ਼ਿਲਾ ਪ੍ਰਸ਼ਾਸਨ ਨੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਲਈ ਵੀ ਅਨਮੋਲ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਦਾ ਫੈਸਲਾ ਕੀਤਾ ਹੈ।

rajwinder kaur

This news is Content Editor rajwinder kaur