ਫੇਮਿਨਾ ਮਿਸ ਇੰਡੀਆ ਪ੍ਰਤੀਯੋਗਤਾ: ਟਾਪ-15 ''ਚ ਸਥਾਨ ਪਾਉਣ ਵਾਲੀ ਪੰਜਾਬ ਦੀ ਨਵਪ੍ਰੀਤ ਕੌਰ ਹੋਈ ਬਾਹਰ (ਦੇਖੋ ਤਸਵੀਰਾਂ)

06/26/2017 4:24:22 PM

ਜਲੰਧਰ — ਫੇਮਿਨਾ ਮਿਸ ਇੰਡੀਆ ਪ੍ਰਤੀਯੋਗਤਾ 'ਚ ਟਾਪ-15 'ਚ ਸਥਾਨ ਪਾਉਣ ਤੋਂ ਬਾਅਦ ਕੇ. ਐਮ. ਵੀ ਦੀ ਵਿਦਿਆਰਥਣ ਨਵਪ੍ਰੀਤ ਕੌਰ ਪ੍ਰਤੀਯੋਗਤਾ ਤੋਂ ਬਾਹਰ ਹੋ ਗਈ।


ਫਾਈਨਲ 'ਚ ਦੇਸ਼ ਭਰ ਤੋਂ 30 ਭਾਗੀਦਾਰਾਂ ਨੇ ਹਿੱਸਾ ਲਿਆ ਸੀ। ਕੇ. ਐਮ. ਵੀ ਕਾਲਜ 'ਚ ਬੀ. ਜੇ. ਐਮ. ਸੀ ਦੂਜੇ ਸਾਲ ਦੀ ਵਿਦਿਆਰਥਣ ਨਵਪ੍ਰੀਤ ਪਿਛਲੇ ਸਾਲ ਫੇਮਿਨਾ ਮਿਸ ਇੰਡੀਆ ਦੇ ਟਾਪ-5 'ਚ ਰਹੀ ਸੀ। ਖਿਤਾਬ ਨਾ ਜਿੱਤਣ 'ਤੇ ਹਾਰ ਨਾ ਮੰਨਦੇ ਹੋਏ ਉਸ ਨੇ ਇਸ ਸਾਲ ਦੁਬਾਰਾ ਆਡੀਸ਼ਨ ਦਿੱਤਾ ਸੀ ਅਤੇ ਫਾਈਨਲ ਤੱਕ ਆਪਣੀ ਜਗ੍ਹਾ ਬਣਾਉਣ 'ਚ ਸਫਲਤਾ ਹਾਸਲ ਕੀਤੀ।


ਮੂਲ ਰੂਪ ਤੋਂ ਪਿੰਡ ਭੋਗਪੁਰ ਦੀ ਨਵਪ੍ਰੀਤ ਨੇ ਪ੍ਰਤੀਯੋਗਤਾ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ, ਹਾਲਾਂਕਿ ਕਿਸਮਤ ਨੇ ਸਾਥ ਨਹੀਂ ਦਿੱਤੀ। ਉਸ ਦੀ ਮਾਂ ਏ. ਐਸ. ਆਈ ਸੁੱਖਚੈਨ ਕੌਰ ਨੇ ਦੱਸਿਆ ਕਿ ਨਵਪ੍ਰੀਤ ਨੇ ਆਪਣੀ ਡਾਈਟ ਅਤੇ ਕਮਿਊਨੀਕੇਸ਼ਨ 'ਤੇ ਪੂਰੀ ਤਰ੍ਹਾਂ ਨਾਲ ਧਿਆਨ ਦਿੱਤਾ। ਪਿਛਲੀ ਵਾਰ ਜੋ ਕਮੀਆਂ ਰਹਿ ਗਈਆਂ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। 


ਵਾਕਿੰਗ ਸਟਾਇਲ, ਬੋਲਣ ਅਤੇ ਪਰਸਨੇਲਿਟੀ ਗਰੂਮਿੰਗ ਦੀ ਟਰੈਨਿੰਗ ਪੁਣੇ ਦੀ ਰੀਤਿਕਾ ਰਾਮਤਰੀ ਤੋਂ ਲਈ। ਉਹ ਰਾਤ ਨੂੰ 2-2 ਵਜੇ ਤੱਕ ਪੜ੍ਹਾਈ ਕਰਦੀ ਅਤੇ ਫਿਰ ਸਵੇਰ ਨੂੰ 5 ਵਜੇ ਉਠ ਕੇ ਜਿਮ ਜਾਂਦੀ ਸੀ। ਨਵਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਚਾਰ ਸਾਲ ਦੀ ਸੀ ਤਾਂ ਉਦੋਂ ਦੂਰਦਰਸ਼ਨ 'ਤੇ ਇਕ ਨਾਟਕ ਆਉਂਦਾ ਸੀ- ਮੈਂ ਬਣੂੰਗੀ ਮਿਸ ਇੰਡੀਆ। ਉਦੋਂ ਤੋਂ ਹੀ ਉਨ੍ਹਾਂ ਦਾ ਸੁਪਨਾ ਬਣ ਗਿਆ ਸੀ ਮਿਸ ਇੰਡੀਆ ਬਣਨ ਦਾ। ਪਿਛਲੀ ਵਾਰ ਨਵਪ੍ਰੀਤ ਕੌਰ ਮਿਸ ਇੰਡੀਆ ਦੀ ਯੰਗਸਟ ਫਾਈਨਲਿਸਟ ਰਹੀ ਸੀ।