ਗੁਰਦਾਸਪੁਰ ਦੀ ਸੈਂਟ੍ਰਲ ਜੇਲ ''ਚ ਹੋਈ ਕੈਦੀ ਔਰਤ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਪੁਲਸ ''ਤੇ ਲਗਾਏ ਦੋਸ਼

Wednesday, Jul 05, 2017 - 03:19 PM (IST)

ਗੁਰਦਾਸਪੁਰ, (ਗੁਰਪ੍ਰੀਤ ਚਾਵਲਾ) - ਗੁਰਦਾਸਪੁਰ ਸੈਂਟ੍ਰਲ ਜੇਲ 'ਚ 3 ਦਿਨ ਪਹਿਲਾਂ ਗੀਤਾ ਨਾਮ ਦੀ ਔਰਤ ਨੂੰ ਭੇਜਿਆ ਗਿਆ ਸੀ। ਦੋਰਾਂਗਲਾ ਪੁਲਸ ਨੇ ਉਸ ਨੂੰ 18 ਗ੍ਰਾਮ ਹੈਰੋਇਨ ਸਾਹਿਤ ਗ੍ਰਿਫਤਾਰ ਕੀਤਾ ਸੀ। ਇਕ ਦਿਨ ਦੇ ਰਿਮਾਂਡ ਤੋਂ ਬਾਅਦ ਉਸ ਨੂੰ ਸੈਂਟ੍ਰਲ ਜੇਲ ਗੁਰਦਾਸੁਪਰ ਭੇਜ ਦਿੱਤਾ ਗਿਆ ਸੀ। ਪਰ ਅਚਾਨਕ ਕੈਦੀ ਗੀਤਾ ਦੀ ਮੌਤ ਹੋ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦੇ ਗੀਤਾ ਦੀ ਬੇਟੀ ਨੇ ਦੱਸਿਆ ਕਿ ਉਸ ਦੀ ਮਾਂ ਗੀਤਾ ਨੂੰ ਦੋਰਾਂਗਲਾ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਉਸ ਦੀ ਮਾਂ ਨੂੰ ਇਕ ਦਿਨ ਥਾਣੇ 'ਚ ਰੱਖਿਆ ਗਿਆ। ਉੱਥੇ ਉਸ ਨਾਲ ਕੁੱਟਮਾਰ ਕੀਤੀ ਗਈ। ਜਦੋਂ ਉਹ ਆਪਣੀ ਮਾਂ ਨੂੰ ਮਿਲਣ ਗਈ ਤਾਂ ਉਸ ਸਮੇਂ ਉਸ ਦੀ ਮਾਂ ਠੀਕ ਤਰ੍ਹਾਂ ਬੋਲ ਤੱਕ ਨਹੀਂ ਪਾ ਰਹੀ ਸੀ। ਕੁੱਟਮਾਰ ਤੋਂ ਬਾਅਦ ਉਸ ਦੀ ਮਾਂ ਨੂੰ ਸੈਂਟ੍ਰਲ ਜੇਲ 'ਚ ਭੇਜ ਦਿੱਤਾ ਗਿਆ। ਜਿੱਥੇ ਉਸ ਦਾ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ  ਕਿ ਮੌਤ ਦਾ ਕਾਰਨ ਪੁਲਸ ਵੱਲੋਂ ਕੀਤੀ ਗਈ ਕੁੱਟਮਾਰ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ।  


Related News