ਜਾਣੋਂ ਕਿਉਂ ਵਰਦੀ ਦਾ ਰੋਹਬ ਦਿਖਾਉਣਾ ਮਹਿਲਾ ਏ. ਐੱਸ. ਆਈ. ਨੂੰ ਪਿਆ ਮਹਿੰਗਾ

03/21/2018 5:39:40 PM

ਫਰੀਦਕੋਟ (ਜਗਤਾਰ) : ਪੰਜਾਬ ਪੁਲਸ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ ਤੇ ਅਜਿਹਾ ਹੀ ਪੰਜਾਬ ਪੁਲਸ ਨਾਲ ਜੁੜਿਆ ਇਕ ਹੋਰ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਜਿੱਥੇ ਥਾਣਾ ਜੈਤੋ 'ਚ ਤਾਇਨਾਤ ਏ. ਐੱਸ. ਆਈ. ਪਰਮਜੀਤ ਕੌਰ ਵੱਲੋਂ ਲੋਕਾਂ ਨੂੰ ਵਰਦੀ ਦਾ ਰੋਹਬ ਦਿਖਾ ਕੇ ਪਹਿਲਾਂ ਤਾਂ ਉਨ੍ਹਾਂ ਦੇ ਪੈਸੇ ਮਾਰ ਲਏ ਗਏ ਅਤੇ ਬਾਅਦ 'ਚ ਆਪਣੀ ਧੌਂਸ ਜਮਾਉਂਦਿਆ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਦਰਅਸਲ ਮਾਮਲਾ ਇਹ ਹੈ ਕਿ ਪਰਮਜੀਤ ਕੌਰ ਨੇ ਆਪਣਾ ਘਰ ਬਣਾਉਣ ਲਈ ਜਿਨ੍ਹਾਂ ਦੁਕਾਨਦਾਰਾਂ ਤੋਂ ਸਮਾਨ ਖਰੀਦਿਆ ਜਾਂ ਮਿਸਤਰੀਆਂ ਤੋਂ ਕੰਮ ਕਰਵਾਇਆ, ਉਹ ਉਨ੍ਹਾਂ ਦੇ ਪੈਸੇ ਨਹੀਂ ਦੇ ਰਹੀ ਸੀ, ਜਿਸਦੀ ਦੁਕਾਨਦਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ।  
ਸ਼ਿਕਾਇਤ ਮਿਲਣ ਤੋਂ ਬਾਅਦ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਏ. ਐੱਸ. ਆਈ. ਪਰਮਜੀਤ ਕੌਰ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕੰਮ ਜਨਤਾ ਦੀ ਸੇਵਾ ਕਰਨਾ ਹੁੰਦਾ ਹੈ ਨਾ ਕਿ ਲੋਕਾਂ 'ਤੇ ਰੋਹਬ ਪਾਉਣਾ, ਜੇਕਰ ਪੁਲਸ ਹੀ ਅਜਿਹਾ ਕਰੇਗੀ ਤਾਂ ਆਮ ਲੋਕ ਇਨਸਾਫ ਦੀ ਗੁਹਾਰ ਕਿਸ ਕੋਲ ਲਗਾਉਣਗੇ।