ਫੈਡਰੇਸ਼ਨ ਆਫ਼ ਏਸ਼ੀਅਨ ਬਿਜ਼ਨਿਸ (612) ਅਤੇ ਯੁਨਾਇਟਿਡ ਕਿੰਗਡਮ ਯੂਕੇ ਵੱਲੋਂ ਸੀਜੀਸੀ ਲਾਂਡਰਾਂ ਦਾ ਦੌਰਾ

05/21/2018 4:35:07 PM

ਚੰਡੀਗੜ੍ਹ — ਫੈਡਰੇਸ਼ਨ ਆਫ਼ ਏਸ਼ੀਅਨ ਬਿਜ਼ਨਿਸ (612) ਅਤੇ ਯੁਨਾਇਟਿਡ ਕਿੰਗਡਮ ਯੂਕੇ ਦੇ ਅਧਾਰਿਤ ਇਕ ਉਚ ਪੱਧਰੀ ਵਫ਼ਦ ਨੇ ਇੰਗਲੈਂਡ ਦੇ ਡਿਪਟੀ ਹਾਈ ਕਮਿਸ਼ਨ ਦੀ ਅਗਵਾਈ 'ਚ ਪੰਜਾਬ ਦੌਰੇ 'ਤੇ ਆਏ ਕੌਮਾਂਤਰੀ ਵਫ਼ਦ ਨੇ ਸੀ.ਜੀ.ਸੀ. ਲਾਂਡਰਾਂ ਨਾਲ ਅਕਾਦਮਿਕ, ਖੋਜ, ਸਨਅੱਤ, ਵਪਾਰ, ਮਹਿਲਾ ਸਸ਼ਕਤੀਕਰਣ ਅਤੇ ਹੁਨਰਮੰਦ ਸਿਖਲਾਈ ਦੇ ਖੇਤਰ 'ਚ ਆਪਸੀ ਭਾਈਵਾਲੀ ਲਈ ਹੱਥ ਮਿਲਾਇਆ ਹੈ । 
ਸੀ.ਜੀ.ਸੀ. ਲਾਂਡਰਾਂ ਦੇ ਵਿਸ਼ੇਸ਼ ਦੌਰੇ 'ਤੇ ਆਏ ਇਸ 9 ਮੈਂਬਰੀ ਕੌਮਾਂਤਰੀ ਵਫ਼ਦ 'ਚ ਮਧੂਚੰਦਾ ਮਿਸ਼ਰਾ ਸਲਾਹਕਾਰ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ, ਪੌਲਾ ਗਿਰੀਜਾਰਡ ਡਾਇਰੈਕਟਰ ਵਪਾਰ ਨੈੱਟਵਰਕ ਯੂਕੇ, ਮਨਵੀਰ ਕੌਰ, ਜਸਵੀਰ ਕੌਰ ਮਹਿਲਾ ਸਸ਼ਕਤੀ ਅਤੇ ਵਪਾਰ ਨੈੱਟਵਰਕ ਯੂਕੇ, ਸ਼ੈਰਨ ਕਸ਼ਮੀਰ ਜੰਡੂ ਨੁਮਾਇੰਦਾ ਨਿਰਦੇਸ਼ਕ ਫੈਡਰੇਸ਼ਨ ਆਫ਼ ਏਸ਼ੀਅਨ ਬਿਜ਼ਨਿਸ, ਪ੍ਰੋਫੈਸਰ ਨੀਗੇਲ ਗਾਰੋ, ਸ਼ੇਫੀਲਡ ਹਾਲਮ ਯੂਨੀਵਰਸਿਟੀ ਯੂਕੇ, ਇੰਟਰਨੈਸ਼ਨਲ ਰਿਸੋਰਸਜ਼ ਡਾ ਕੌਸ਼ਿਕ ਪਾਂਡਿਆ ਸ਼ੇਫੀਲਡ ਹਾਲਮ ਯੂਨੀਵਰਸਿਟੀ, ਸੀਨੀਅਰ ਲੈਕਚਰਾਰ ਨੀਗੇਲ ਫ਼ਰੈਂਚ ਸੰਗੀਤਕ ਐਂਡ ਕਲਚਰਲ, ਪ੍ਰਸਿੱਧ ਕਾਰੋਬਾਰੀ ਟੌਮ ਐਂਡਰਸਨ ਨੇ ਵਿਸ਼ੇਸ਼ ਸ਼ਿਰਕਤ ਕੀਤੀ । 
ਇਸ ਉਚ ਪੱਧਰੀ ਕੌਮਾਂਤਰੀ ਵਫ਼ਦ ਨੂੰ ਜੀਆਇਆ ਕਹਿੰਦਿਆਂ ਸੀ.ਜੀ.ਸੀ. ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ, ਪ੍ਰੈਜੀਡੈਂਟ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਬੁੱਕੇ ਭੇਂਟ ਕਰ ਕੇ ਸਵਾਗਤ ਕੀਤਾ । 
ਇਸ ਤੋਂ ਬਾਅਦ ਕੌਮਾਂਤਰੀ ਡੈਲੀਗੇਟਜ਼ ਨੇ ਸੰਸਥਾਂ ਦੇ ਵੱਖ-ਵੱਖ ਇੰਸੀਚਿਊਟਜ਼ ਦਾ ਦੌਰਾ ਕਰਕੇ ਸਬੰਧਤ ਫੈਕਲਟੀ ਸਟਾਫ਼ ਤੋਂ ਅਕਾਦਮਿਕ ਗਤੀਵਿਧੀਆਂ ਤੋਂ ਇਲਾਵਾ ਪਾਠਕ੍ਰਮ ਦੀ ਜਾਣਕਾਰੀ ਹਾਸਲ ਕੀਤੀ । ਇਸ ਤੋਂ ਬਾਅਦ ਵਫ਼ਦ ਨੇ ਸੰਸਥਾ ਵੱਲੋਂ ਕਾਲਜ ਕੈਂਪਸ ਵਿਖੇ ਵਿਦਿਆਰਥੀਆਂ ਲਈ ਸਥਾਪਤ ਕੀਤੀਆਂ ਪ੍ਰਯੋਗਸ਼ਾਲਾਵਾਂ ਦਾ ਨਿਰੀਖਣ ਕੀਤਾ ਅਤੇ ਹਾਈਪ੍ਰੋਫਾਇਲ ਲੈਬਜ਼ ਵਿਚ ਮਾਹਰਾਂ ਨਾਲ ਵਿਚਾਰ ਚਰਚਾ ਕੀਤੀ । 
ਇਸੇ ਦੌਰਾਨ ਇਸ ਉਚ ਪੱਧਰੀ ਕੌਮਾਂਤਰੀ ਵਫ਼ਦ ਨੂੰ ਵਿਦਿਆਰਥੀਆਂ ਦੇ ਆਈਡੀਆਜ਼ ਨੂੰ ਆਖਰੀ ਅੰਜਾਮ ਤੱਕ ਪਹੁੰਚਾਉਣ ਲਈ ਕੈਂਪਸ ਵਿਖੇ ਭਾਰਤ ਸਰਕਾਰ ਦੇ ਕੰਪਿਊਟਰ ਸਾਇੰਸ ਅਤੇ ਤਕਨਾਲੌਜੀ ਵਿਕਾਸ ਬੋਰਡ ਦੇ ਸਹਿਯੋਗ ਨਾਲ ਸਥਾਪਤ ਕੀਤੇ ਗਏ ਇੰਟਰਪ੍ਰੈਨਯੋਰਸ਼ਿਪ ਵਿਕਾਸ ਸੈਂਟਰ (9543), ਦਾ ਦੌਰਾ ਕਰਵਾਇਆ ਗਿਆ । ਇਸ ਮੌਕੇ ਸੀ.ਜੀ.ਸੀ. ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਵਫ਼ਦ ਦੀ ਜਾਣਕਾਰੀ ਲਈ ਦੱਸਿਆ ਕਿ ਇਸ ਸੈਂਟਰ ਦੀ ਮਦਦ ਨਾਲ ਹੁਣ ਤੱਕ ਸੰਸਥਾ ਦੇ 100 ਤੋਂ ਜ਼ਿਆਦਾ ਪਾਸਆਊਟ ਵਿਦਿਆਰਥੀ ਸਫ਼ਲ ਕਾਰੋਬਾਰੀ ਬਣ ਕੇ ਉਭਰੇ ਹਨ ਅਤੇ ਹਜ਼ਾਰਾਂ ਲੋਕਾਂ ਦੇ ਰੁਜਗਾਰਦਾਤਾ ਬਣੇ ਹਨ । ਸੰਸਥਾ ਦੇ ਇਸ ਉਪਰਾਲੇ ਦੀ ਵਫ਼ਦ ਨੇ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਸੀ ਸਮਝਦੇ ਹਾਂ ਸਾਡਾ ਪੰਜਾਬ ਖਾਸ ਕਰ ਸੀ.ਜੀ.ਸੀ. ਦਾ ਦੌਰਾ ਸਫਲ ਰਿਹਾ ਹੈ । 
ਸੰਸਥਾ ਦੇ ਵਿਦਿਆਰਥੀਆਂ ਦੀਆਂ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ, ਨਵੇਂ ਪੇਟੈਂਟਸ ਤੋਂ ਵੀ ਵਫ਼ਦ ਕਾਫੀ ਉਤਸ਼ਾਹਤ ਨਜ਼ਰ ਆਇਆ ਅਤੇ ਸੀ.ਜੀ.ਸੀ. ਨਾਲ ਵੱਖ-ਵੱਖ ਖੇਤਰਾਂ ਜਿਵੇਂ ਅਕਾਦਮਿਕ ਭਾਈਵਾਲੀ ਦੌਰਾਨ ਸਮੈਸਟਰਜ਼ ਅਦਾਨ ਪ੍ਰਦਾਨ, ਖੋਜ, ਸਨਅੱਤ, ਵਪਾਰ, ਮਹਿਲਾ ਸਸ਼ਕਤੀਕਰਨ, ਸੱਭਿਆਚਾਰਕ ਅਤੇ ਖਾਸਕਰ ਹੁਨਰਮੰਦ ਪੇਸ਼ੇਵਰ ਪੈਦਾ ਕਰਨ ਲਈ ਵਿਸ਼ੇਸ਼ ਸਿਖਲਾਈ ਸਹਿਯੋਗ ਲਈ ਸੰਸਥਾ ਨਾਲ ਭਾਈਵਾਲੀ ਲਈ ਹੱਥ ਵਧਾਇਆ ।
ਸੀ.ਜੀ.ਸੀ. ਲਾਂਡਰਾਂ ਦੀ ਮੈਨੇਜਮੈਂਟ ਅਤੇ ਸੀ.ਜੀ.ਸੀ. ਦੇ ਵਿਸ਼ੇਸ਼ ਦੌਰੇ 'ਤੇ ਆਏ ਇਸ ਕੌਮਾਂਤਰੀ ਵਫ਼ਦ ਨੇ ਆਪਸੀ ਸਹਿਯੋਗ ਲਈ ਹੁਣੇ ਤੋਂ ਹੀ ਇਸ ਪਾਸੇ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਦੁਵੱਲਿਓ ਐਮਓਯੂ ਸਾਇਨ ਕੀਤਾ ਜਾਵੇਗਾ ।