ਖੰਨਾ ਐੱਫ. ਸੀ. ਆਈ. ਦਫ਼ਤਰ ਵਿਚ ਸੀ. ਬੀ. ਆਈ. ਦਾ ਛਾਪਾ

01/29/2021 10:35:35 PM

ਖੰਨਾ (ਸ਼ਾਹੀ) : ਖੰਨਾ ਜੀ. ਟੀ. ਰੋਡ ’ਤੇ ਸਥਿਤ ਐੱਫ. ਸੀ. ਆਈ. ਦਫ਼ਤਰ ਅਤੇ ਗੋਦਾਮ ਵਿਚ ਸੀ. ਬੀ. ਆਈ. ਨੇ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਲਗਭਗ 40 ਐੱਫ. ਸੀ. ਆਈ. ਦਫ਼ਤਰਾਂ ਵਿਚ ਅੱਜ ਇਕੋ ਸਮੇਂ ਕੇਂਦਰੀ ਸੀ. ਬੀ. ਆਈ. ਦੀਆਂ ਟੀਮਾਂ ਨੇ ਦਬਿਸ਼ ਕੀਤੀ ਹੈ। ਸੂਤਰਾਂ ਅਨੁਸਾਰ ਐੱਫ. ਸੀ. ਆਈ. ਦੇ ਨਾਲ ਪਨਗ੍ਰੇਨ ਅਤੇ ਪੰਜਾਬ ਵੇਅਰਹਾਊਸਿੰਗ ਦੇ ਗੋਦਾਮਾਂ ਵਿਚ ਵੀ ਇਕੋ ਸਮੇਂ ਛਾਪੇ ਮਾਰੇ ਗਏ ਹਨ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਵਲੋਂ 1 ਫਰਵਰੀ ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਤੇ ਦੂਜੀ ਦੇ ਬੱਚਿਆਂ ਲਈ ਸਕੂਲ ਖੋਲ੍ਹਣ ਦਾ ਐਲਾਨ

ਇਹ ਵੀ ਪਤਾ ਲੱਗਾ ਹੈ ਕਿ ਇਹ ਛਾਪੇ ਇਨ੍ਹਾਂ ਖ਼ਬਰਾਂ ਦੇ ਆਉਣ ਕਰਕੇ ਮਾਰੇ ਗਏ ਹਨ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਖ਼ਰੀਦ ਵਿਚ ਘਟੀਆ ਕੁਆਲਿਟੀ ਦੇ ਚੌਲ ਅਤੇ ਕਣਕ ਖਰੀਦੀ ਗਈ ਹੈ। ਛਾਪੇ ਮਾਰਨ ਵਾਲੀਆਂ ਟੀਮਾਂ ਵਲੋਂ ਚੌਲਾਂ ਦੇ ਨਮੂਨੇ ਵੀ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸਬਜ਼ੀ ਮੰਡੀ ’ਚ ਹੁੰਦਾ ਕਾਲਾ ਧੰਦਾ, ਸ਼ਾਮ ਢਲਦੇ ਹੀ ਬਣ ਜਾਂਦੀ ਜਿਸਮ ਫਰੋਸ਼ੀ ਦਾ ਅੱਡਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh