ਮੁੜ ਵਿਵਾਦਾਂ ''ਚ ਸੁਰਜੀਤ ਕੁਮਾਰ ਜਿਆਣੀ, ਕਿਸਾਨਾਂ ਨੇ ਲਾਏ ਜ਼ਮੀਨ ਹੜੱਪਣ ਦੇ ਇਲਜ਼ਾਮ

06/15/2021 6:06:38 PM

ਫ਼ਾਜ਼ਿਲਕਾ (ਸੁਨੀਲ ਨਾਗਪਾਲ): ਜ਼ਿਲ੍ਹਾ ਫ਼ਾਜ਼ਿਲਕਾ ’ਚ ਭਾਰਤ-ਪਾਕਿ ਸਰਹੱਦ ਦੇ ਨੇੜੇ ਲੱਗਦੇ ਪਿੰਡ ਆਜਮਵਾਲਾ ’ਚ ਕਿਸਾਨ ਸੰਗਠਨਾਂ ਨੇ ਇਕੱਠੇ ਹੋ ਕੇ ਸੁਰਜੀਤ ਕੁਮਾਰ ਜਿਆਣੀ ਦੇ ਡਰਾਇਵਰ ਨੂੰ ਜ਼ਮੀਨ ’ਚ ਟਰੈਕਟਰ ਚਲਾਉਣ ਤੋਂ ਸ਼ਰੇਆਮ ਰੋਕਿਆ ਅਤੇ ਜ਼ਮੀਨ ਹੜੱਪਣਾ ਦਾ ਦੋਸ਼ ਲਗਾਇਆ।ਕਿਸਾਨ ਸੰਗਠਨਾਂ ਅਤੇ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਉਸ ਨੇ 111 ਕੈਨਾਲ ਜਗ੍ਹਾ 1975 ’ਚ ਆਪਣੇ ਨਾਂ ਰਜਿਸਟਰੀ ਕਰਵਾਈ ਸੀ, ਜੋ ਕਿ ਸੁਰਜੀਤ ਕੁਮਾਰ ਜਿਆਣੀ ਨੇ ਮੰਤਰੀ ਅਹੁਦੇ ’ਤੇ ਰਹਿੰਦੇ ਹੋਏ ਆਪਣੇ ਕਾਰਜਕਾਲ ਦੌਰਾਨ 2016 ’ਚ ਉਸ ਨੂੰ ਬੇਦਖ਼ਲ ਕਰਕੇ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ। ਪੁਲਸ ਵੀ ਉਨ੍ਹਾਂ ਨੂੰ ਆਪਣੀ ਹੀ ਜ਼ਮੀਨ ’ਚ ਜਾਣ ਤੋਂ ਰੋਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭੁੱਖੇ ਮਰਨ ਦੀ ਬਜਾਏ ਉਹ ਲੜ ਕੇ ਮਰਨਗੇ, ਕਿਉਂਕਿ ਉਨ੍ਹਾਂ ਦੇ ਕੋਲ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ ਸਿਰਫ਼ ਇਕ ਜ਼ਮੀਨ ਹੀ ਹੈ। 

ਇਹ ਵੀ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਹੋਏ ਧਮਾਕੇ ’ਚ ਗੰਭੀਰ ਜ਼ਖ਼ਮੀ ਜਵਾਨ ਜਗਰਾਜ ਸਿੰਘ ਹੋਇਆ ਸ਼ਹੀਦ

ਇਸ ਸਬੰਧੀ ਕਿਸਾਨ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜ਼ਮੀਨ ਨੂੰ ਲੈ ਕੇ ਕਾਫ਼ੀ ਪੁਰਾਣਾ ਵਿਵਾਦ ਚੱਲ ਰਿਹਾ ਹੈ। ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਧੋਖਾਧੜੀ ਨਾਲ ਜਾਅਲੀ ਕਾਗਜ਼ ਬਣਵਾ ਕੇ ਜ਼ਮੀਨ ਹੜੱਪ ਲਈ ਹੈ, ਕਿਉਂਕਿ ਕਿਸੇ ਵੀ ਸੂਰਤ ’ਚ ਉਹ ਲੋਕ ਅਜਿਹਾ ਨਹੀਂ ਹੋਣ ਦੇਣਗੇ ਅਤੇ ਨਾ ਹੀ ਜ਼ਮੀਨ ਤਾਂ ਕਿਸੇ ਨੂੰ ਖੇਤੀ ਕਰਨ ਦੇਣਗੇ।

ਇਹ ਵੀ ਪੜ੍ਹੋ ਬਠਿੰਡਾ: ਬੱਚਿਆਂ ਦੀ ਹੋ ਗਈ ਮੌਤ, ਵੱਖ ਹੋਇਆ ਪਤੀ, ਹੁਣ ਮਰਦਾਂ ਵਾਲਾ ਲਿਬਾਸ ਪਾ ਕੇ ਚਲਾ ਰਹੀ ਹੈ ਆਟੋ

ਦੂਜੇ ਪਾਸੇ ਸਾਬਕਾ ਮੰਤਰੀ ਸੁਰਜੀਤ ਸਿੰਘ ਜਿਆਣੀ ਨੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਹ ਜ਼ਮੀਨ ਉਨ੍ਹਾਂ ਦੀ ਨਹੀਂ ਹੈ। ਉਨ੍ਹਾਂ ਦੇ ਰਿਸ਼ਤੇਦਾਰ ਸਾਂਢੂ ਦੀ ਹੈ ਜੋ ਕਿ 10 ਸਾਲਾਂ ਤੋਂ ਉਸ ਜ਼ਮੀਨ ’ਤੇ ਖੇਤੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੋਂ ਪਹਿਲਾਂ ਕਿਉਂ ਨਹੀਂ ਇਸ ਸਬੰਧ ’ਚ ਰੋਲਾ ਪਾਇਆ ਗਿਆ। ਸਿਰਫ਼ ਕਿਸਾਨਾਂ ਦੀ ਆੜ ’ਚ ਕਿਸਾਨ ਸੰਗਠਨ ਵਾਲੇ ਉਨ੍ਹਾਂ ਨੂੰ ਬਦਨਾਮ ਕਰਨ ’ਚ ਲੱਗੇ ਹੋਏ ਹਨ। 

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਵਿਧਾਇਕ ਕੰਵਰ ਸੰਧੂ ਦੀ ਗੁੰਮਸ਼ੁਦਗੀ ਦਾ ਪੋਸਟਰ ਵਾਇਰਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Shyna

This news is Content Editor Shyna