ਫਾਜ਼ਿਲਕਾ ਦੀ ਪੰਜਾਵਾ ਨਹਿਰ 'ਚ ਪਿਆ ਪਾੜ, ਸੈਂਕੜੇ ਏਕੜ ਫਸਲ ਹੋਈ ਪ੍ਰਭਾਵਿਤ (ਵੀਡੀਓ)

09/09/2019 11:36:49 AM

ਫਾਜ਼ਿਲਕਾ (ਸੁਨੀਲ ਨਾਗਪਾਲ) - ਜ਼ਿਲਾ ਫਾਜ਼ਿਲਕਾ ਦੇ ਪਿੰਡ ਬੁਰਜ ਮੁਹਾਰ ਵਿਖੇ ਪੰਜਾਵਾ ਨਹਿਰ 'ਚ ਪਾੜ ਪੈ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋ ਗਈ। ਪਾੜ ਕਾਰਨ ਕਿਸਾਨਾਂ ਦੇ ਖੇਤਾਂ 'ਚ ਲੱਗੀਆਂ ਮੋਟਰਾਂ ਪਾਣੀ 'ਚ ਡੁੱਬ ਗਈਆਂ, ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਇਲਾਕੇ 'ਚ ਜ਼ਿਆਦਾਤਰ ਕਿਸਾਨ ਨਰਮਾ-ਕਪਾਹ ਦੀ ਖੇਤੀ ਕਰਦੇ ਹਨ ਅਤੇ ਪਾਣੀ ਕਾਰਨ ਉਨ੍ਹਾਂ ਦੀ ਫਸਲ ਨਸ਼ਟ ਹੋ ਗਈ ਹੈ। ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਹੀ ਪਿੰਡ 'ਚ ਖੇਤੀਕ ਕਰਨ ਲਈ ਜ਼ਮੀਨ ਠੇਕੇ 'ਤੇ ਲਈ  ਹੋਈ ਹੈ ਅਤੇ ਨਹਿਰ ਟੁੱਟਣ ਨਾਲ ਉਨ੍ਹਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।

ਪੰਜਾਨਾ ਨਹਿਰ 'ਚ ਪਾੜ ਪੈ ਜਾਣ ਕਾਰਨ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਬਹੁਤ ਫੋਨ ਕੀਤੇ ਪਰ ਉਨ੍ਹਾਂ ਨੇ ਗੱਲ ਨਹੀਂ ਸੁਣੀ ਅਤੇ ਸੈਂਕੜੇ ਏਕੜ ਫਸਲ ਪਾਣੀ 'ਚ ਡੁੱਬ ਗਈ। ਦੂਜੇ ਪਾਸੇ ਪਿੰਡ ਦੇ ਕਿਸਾਨਾਂ ਨੇ ਅਧਿਕਾਰੀਆਂ ਨੇ ਨਾ ਆਉਣ ਕਾਰਨ ਆਪਣੇ ਆਪ ਹੀ ਨਹਿਰ ਦੇ ਟੁੱਟੇ ਹਿੱਸੇ ਨੂੰ ਭਰਨਾ ਸ਼ੁਰੂ ਕਰ ਦਿੱਤਾ ਹੈ। ਨਹਿਰੀ ਵਿਭਾਗ 'ਤੇ ਇਲਜ਼ਾਮ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਨਹਿਰਾਂ ਦੀ ਸਫਾਈ ਨਹੀਂ ਕੀਤੀ ਜਾਂਦੀ, ਇਸ ਦੇ ਚੱਲਦੇ ਹਮੇਸ਼ਾ ਨਹਿਰਾਂ ਟੁੱਟ ਜਾਂਦੀਆਂ ਹਨ।

ਕਿਸਾਨਾਂ ਨੇ ਨਹਿਰੀ ਵਿਭਾਗ ਉੱਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਨਹਿਰਾਂ ਦੀ ਸਫਾਈ ਨਹੀਂ ਕੀਤੀ ਜਾਂਦੀ। ਇਸ ਦੇ ਚੱਲਦੇ ਹਮੇਸ਼ਾ ਨਹਿਰਾਂ ਟੁੱਟ ਜਾਂਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਨਹਿਰ ਟੁੱਟਣ ਮਗਰੋਂ ਜਦੋਂ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਫੋਨ ਲਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਵੱਡੇ ਅਫਸਰਾਂ ਨੂੰ ਫੋਨ ਕਰਨ ਲਈ ਉਨ੍ਹਾਂ ਦੇ ਮੋਬਾਈਲ 'ਚ ਪੈਸੇ ਨਹੀਂ ਹਨ।

rajwinder kaur

This news is Content Editor rajwinder kaur