ਬ੍ਰਹਮਕੁਮਾਰੀ ਭੈਣਾਂ ਨੇ ਫੌਜੀ ਵੀਰਾਂ ਦੇ ਬੰਨ੍ਹੀ ਰੱਖੜੀ (ਤਸਵੀਰਾਂ)

08/14/2019 1:03:36 PM

ਫਾਜ਼ਿਲਕਾ (ਨਾਗਪਾਲ) - ਫੌਜ ਦੇ ਜਵਾਨ ਘਰਾਂ ਅਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਸਰਹੱਦ 'ਤੇ ਤਾਇਨਾਤ ਹੋ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਪੂਰਾ ਦੇਸ਼ ਜਦੋਂ ਇਕੱਠਾ ਹੋ ਕੇ ਤਿਉਹਾਰ ਮਨਾ ਰਿਹਾ ਹੁੰਦਾ ਹੈ ਤਾਂ ਇਹ ਜਵਾਨ ਉਨ੍ਹਾਂ ਦੀ ਰੱਖਿਆ ਕਰਦੇ ਹਨ। 15 ਅਗਸਤ ਨੂੰ ਪੂਰੇ ਦੇਸ਼ 'ਚ ਰੱਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਅੱਜ ਫਾਜ਼ਿਲਕਾ ਦੀ ਕੌਮਾਂਤਰੀ ਭਾਰਤ-ਪਾਕਿ ਸਰਹੱਦ ਦੀ ਸਾਦਕੀ ਚੌਕੀ 'ਤੇ ਬ੍ਰਹਮਾਕੁਮਾਰੀਜ਼ ਆਸ਼ਰਮ ਦੀਆਂ ਕੁੜੀਆਂ ਰੱਖੜੀ ਲੈ ਕੇ ਗਈਆਂ, ਜਿੱਥੇ ਉਨ੍ਹਾਂ ਨੇ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਰੱਖੜੀਆਂ ਬੰਨ੍ਹੀਆਂ। 

ਗੁੱਟਾਂ 'ਤੇ ਰੱਖੜੀਆਂ ਬੰਨ੍ਹਣ ਤੋਂ ਬਾਅਦ ਉਨ੍ਹਾਂ ਨੇ ਫੌਜੀ ਭਰਾਵਾਂ ਨੂੰ ਮਠਿਆਈਆਂ ਖਵਾਈਆਂ ਅਤੇ ਬਦਲੇ 'ਚ ਦੇਸ਼ ਦੀ ਰੱਖਿਆ ਕਰਨ ਦੇ ਨਾਲ-ਨਾਲ ਸਮਾਜ 'ਚ ਫੈਲੀ ਨਸ਼ੇ ਵਰਗੀਆਂ ਨਾ-ਮੁਰਾਦ ਬੁਰਾਈਆਂ ਤੋਂ ਦੂਰ ਰਹਿਣ ਦਾ ਸਕੰਲਪ ਲਿਆ।

rajwinder kaur

This news is Content Editor rajwinder kaur