ਮੌਤ ਦੇ ਸਾਏ ਹੇਠ ਪੜ੍ਹ ਰਹੇ ਹਨ ਪਿੰਡ ਤਾਜਾਪੱਟੀ ਦੇ ਸਕੂਲੀ ਬੱਚੇ (ਵੀਡੀਓ)

07/31/2019 12:16:36 PM

ਫਾਜ਼ਿਲਕਾ (ਸੁਨੀਲ ਨਾਗਪਾਲ) - ਇਕ ਪਾਸੇ ਸੂਬਾ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥਕਦੀ, ਉਥੇ ਹੀ ਸਰਕਾਰ ਦੇ ਇਹ ਸਾਰੇ ਦਾਅਵੇ ਖੋਖਲਾ ਸਿੱਧ ਹੋ ਰਹੇ ਹਨ। ਅਜਿਹਾ ਹੀ ਕੁਝ ਫਾਜ਼ਿਲਕਾ ਜ਼ਿਲੇ ਦੇ ਪਿੰਡ ਤਾਜਾਪੱਟੀ ਦੇ ਸਰਕਾਰੀ ਮਿਡਲ ਸਕੂਲ 'ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੀ ਖਸਤਾ ਹਾਲਤ ਦੇਖ ਇਮਾਰਤ ਦੇ ਡਿੱਗਣ ਦਾ ਡਰ ਸਤਾ ਰਿਹਾ ਹੈ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲ 'ਚ 3 ਕਮਰੇ ਹਨ, ਜਿਨ੍ਹਾਂ 'ਚ ਅਧਿਆਪਕਾਂ ਵਲੋਂ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ। ਸਕੂਲ ਦੇ ਕਮਰੇ ਦੀਆਂ ਕੰਧਾਂ 'ਚ ਦਰਾਰਾਂ ਆ ਚੁੱਕੀਆਂ ਹਨ। ਮੀਂਹ ਦੇ ਦਿਨਾਂ 'ਚ ਕਮਰੇ ਦੀਆਂ ਛੱਤਾਂ 'ਚੋਂ ਪਾਣੀ ਟਪਕਣਾਂ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਛੱਤ ਦੇ ਡਿੱਗ ਜਾਣ ਦਾ ਡਰ ਲੱਗਾ ਹੋਇਆ ਹੈ। 

ਇਸ ਸਬੰਧ 'ਚ ਜਦੋਂ ਸਕੂਲ ਦੇ ਮੁੱਖ ਅਧਿਆਪਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਦੇ ਬਾਰੇ ਕਈ ਵਾਰ ਸਿੱਖਿਆ ਵਿਭਾਗ ਨੂੰ ਦੱਸ ਚੁੱਕੇ ਹਨ ਪਰ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ।

rajwinder kaur

This news is Content Editor rajwinder kaur