ਧੀਆਂ ਨੇ ਨਿਭਾਇਆ ਪੁੱਤ ਦਾ ਫਰਜ਼, ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ (ਵੀਡੀਓ)

03/17/2018 5:37:30 PM

ਮਹਿਲਕਲਾਂ (ਬਰਨਾਲਾ) — ਪਿੰਡ ਕੁਰੜ ਦੇ ਸੇਵਾਮੁਕਤ ਲੈਕਚਰਾਰ ਤੇ ਸਮਾਜ ਸੇਵੀ ਮਾਸਟਰ ਰਣਜੀਤ ਸਿੰਘ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀਆਂ 4 ਧੀਆਂ ਹਰਬੰਤ ਕੌਰ, ਰਾਜਵੰਤ ਕੌਰ, ਗੁਰਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਨੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਚਿਤਾ ਨੂੰ ਅਗਨੀ ਦਿੱਤੀ।
ਅੰਤਿਮ ਯਾਤਰਾ 'ਚ ਪਹੁੰਚੇ ਪਸ਼ੂ ਪਾਲਣ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਦਰਸ਼ਨ ਸਿੰਘ, ਮਾਸਟਰ ਸਤੀਸ਼ ਕੁਮਾਰ, ਪ੍ਰਿੰਸੀਪਲ ਬਲਜੀਤ ਸਿੰਘ ਤੇ ਮਾ. ਰਵਿੰਦਰ ਸਿੰਘ ਨੇ ਕਿਹਾ ਕਿ ਮਾਸਟਰ ਰਣਜੀਤ ਸਿੰਘ ਪਿੰਡ ਦੇ ਪਹਿਲੇ ਪੋਸਟ ਗ੍ਰੇਜੁਏਟ ਸਨਸ਼ ਹਮੇਸ਼ਾ ਆਪਣੀਆਂ ਧੀਆਂ ਨੂੰ ਪੁੱਤ ਹੀ ਮੰਨਦੇ ਸਨ , ਇਸ ਲਈ ਉਨ੍ਹਾਂ ਨੂੰ ਉਚ ਸਿੱਖਿਆ ਹਾਸਲ ਕਰਵਾ ਕੇ ਆਪਣੇ ਪੈਰਾਂ 'ਤੇ ਖੜਾ ਕੀਤਾ। ਉਹ ਸਮਾਜ ਸੇਵਾ 'ਚ ਵੀ ਹਮੇਸ਼ਾ ਅੱਗੇ ਰਹਿੰਦੇ ਸਨ।