ਪਿਓ ਨੇ ਜ਼ਹਿਰੀਲਾ ਪਦਾਰਥ ਕੋਲਡ ਡਰਿੰਕ ’ਚ ਮਿਲਾ ਕੇ ਪਰਿਵਾਰ ਨੂੰ ਪਿਲਾਇਆ, ਧੀ ਦੀ ਮੌਤ

05/08/2023 4:45:11 AM

ਕੁਰਾਲੀ (ਬਠਲਾ)-ਪਿੰਡ ਨੰਗਲ ਸਿੰਘਾ ਵਿਖੇ ਇਕ ਵਿਅਕਤੀ ਵੱਲੋਂ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਆਪਣੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਕੋਲਡ ਡਰਿੰਕ ’ਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਪਰਿਵਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਦੀ ਧੀ ਦੀ ਮੌਤ ਹੋ ਗਈ ਅਤੇ ਪੁੱਤ ਹਸਪਤਾਲ ’ਚ ਦਾਖਲ ਹੈ। ਇਸ ਸਬੰਧੀ ਪੁਲਸ ਨੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਹੈਰੀਟੇਜ ਸਟਰੀਟ ਬਲਾਸਟ : ਜਾਂਚ ਦੌਰਾਨ ਫੋਰੈਂਸਿਕ ਟੀਮ ਨੂੰ ਮਿਲੀਆਂ ਸ਼ੱਕੀ ਚੀਜ਼ਾਂ

ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰੀਲੀ ਕੋਲਡ ਡਰਿੰਕ ਪਿਲਾ ਦਿੱਤੀ ਅਤੇ ਜਦੋਂ ਉਹ ਆਪਣੀ ਪਤਨੀ ਨੂੰ ਜ਼ਹਿਰੀਲੀ ਕੋਲਡ ਡਰਿੰਕ ਨਾ ਦੇ ਸਕਿਆ ਤਾਂ ਉਸ ਨੇ ਖੁਦ ਵੀ ਜ਼ਹਿਰੀਲੀ ਕੋਲਡ ਡਰਿੰਕ ਪੀ ਲਈ। ਪਿੰਕੀ ਦੇਵੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਤੀ ਕੁਲਵਿੰਦਰ ਸਿੰਘ ਦੇ ਕਿਸੇ ਗ਼ੈਰ-ਔਰਤ ਨਾਲ ਸਬੰਧ ਹਨ ਅਤੇ ਉਹ ਮੇਰੇ ’ਤੇ ਵੀ ਸ਼ੱਕ ਕਰਦਾ ਹੈ ਤੇ ਹਰ ਰੋਜ਼ ਸਾਡੀ ਕੁੱਟਮਾਰ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੂਬੇ ’ਚ 4 ਆਰ. ਟੀ. ਏ. ਅਤੇ 23 ਆਰ. ਟੀ. ਓ. ਹੋਣਗੇ ਤਾਇਨਾਤ

ਉਸ ਨੇ ਦੱਸਿਆ ਕਿ ਜਦੋਂ ਦੋਵੇਂ ਬੱਚੇ ਸਕੂਲ ਤੋਂ ਵਾਪਸ ਆਏ ਤਾਂ ਕੁਲਵਿੰਦਰ ਸਿੰਘ ਨੇ ਪੁੱਤ ਪ੍ਰਦੀਪ ਸਿੰਘ (14) ਅਤੇ ਧੀ ਖੁਸ਼ਪ੍ਰੀਤ ਕੌਰ (12) ਨੂੰ ਜ਼ਹਿਰੀਲੀ ਕੋਲਡ ਡਰਿੰਕ ਪਿਲਾਈ ਪਰ ਜਦੋਂ ਉਹ ਮੈਨੂੰ ਇਹ ਕੋਲਡ ਡਰਿੰਕ ਨਾ ਪਿਲਾ ਸਕਿਆ ਤਾਂ ਉਸ ਨੇ ਖੁਦ ਹੀ ਉਹ ਕੋਲਡ ਡਰਿੰਕ ਪੀ ਲਈ।

Manoj

This news is Content Editor Manoj