ਲੱਖਾਂ ਰੁਪਏ ਖ਼ਰਚ ਇੰਗਲੈਡ ਭੇਜੀ ਨੂੰਹ ਨੇ ਵਿਖਾਇਆ ਅਸਲ ਰੰਗ, ਸਹੁਰੇ ਨੇ ਗਲ਼ ਲਾਈ ਮੌਤ

09/23/2022 12:00:09 PM

ਮੱਲਾਂਵਾਲਾ (ਜਸਪਾਲ, ਕੁਮਾਰ, ਮਲਹੋਤਰਾ) : ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਰਹਿਣ ਵਾਲੇ 52 ਸਾਲਾ ਵਿਅਕਤੀ ਰਜਿੰਦਰ ਕੁਮਾਰ ਪੁੱਤਰ ਦਰਸ਼ਨ ਲਾਲ ਨੇ, ਜਿਸ ਨੂੰ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਭੇਜਿਆ ਸੀ, ਉਸੇ ਤੋਂ ਪਰੇਸ਼ਾਨ ਹੋ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ । ਇਸ ਘਟਨਾ ਨੂੰ ਲੈ ਕੇ ਮ੍ਰਿਤਕ ਦੀ ਪਤਨੀ ਰੇਖਾ ਦੇ ਬਿਆਨਾਂ ’ਤੇ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਇੰਗਲੈਂਡ ਗਈ ਨੂੰਹ ਸਮੇਤ 6 ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ ’ਚ ਸ਼ਿਕਾਇਤਕਰਤਾ ਰੇਖਾ ਨੇ ਦੱਸਿਆ ਕਿ ਉਸਦੇ ਮੁੰਡੇ ਪਵਨ ਕੁਮਾਰ ਦਾ ਵਿਆਹ 27 ਜੁਲਾਈ 2019 ਨੂੰ ਪ੍ਰਿਅੰਕਾ ਪੁੱਤਰੀ ਵਿਜੇ ਕੁਮਾਰ ਨਾਲ ਹੋਇਆ ਸੀ ਅਤੇ ਉਸਦਾ ਮੁੰਡਾ ਤੇ ਨੂੰਹ ਪ੍ਰਿਅੰਕਾ ਰਾਣੀ ਪੜੇ-ਲਿਖੇ ਹਨ ।

ਇਹ ਵੀ ਪੜ੍ਹੋ- ਸਾਬਕਾ ਮੰਤਰੀ ਸਿੰਗਲਾ ਦੀਆਂ ਵਧਣਗੀਆਂ ਮੁਸ਼ਕਲਾਂ, ਅਦਾਲਤ ਵੱਲੋਂ ਸੰਮਨ ਜਾਰੀ

ਵਿਆਹ ਤੋਂ ਬਾਅਦ ਪ੍ਰਿਅੰਕਾ ਨੇ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ ਅਤੇ ਉਹ ਉਧਰ ਜਾ ਕੇ ਉਨ੍ਹਾਂ ਦੇ ਪੁੱਤਰ ਨੂੰ ਵੀ ਸੱਦ ਲਵੇਗੀ। ਰੇਖਾ ਨੇ ਦੱਸਿਆ ਕਿ ਆਣੀ ਨੂੰਪਹ ਨੂੰ ਵਿਦੇਸ਼ ਭੇਜਣ 'ਤੇ ਕਰੀਬ 16-17 ਲੱਖ ਰੁਪਏ ਦਾ ਖਰਚ ਆਇਆ ਸੀ, ਜੋ ਰਜਿੰਦਰ ਕੁਮਾਰ ਨੇ ਕੀਤਾ ਸੀ। ਸ਼ਿਕਾਇਤਕਰਤਾ ਦੇ ਅਨੁਸਾਰ ਜਦੋਂ ਪ੍ਰਿਅੰਕਾ ਇੰਗਲੈਂਡ ਗਈ ਤਾਂ ਉਸ ਨੇ ਪਵਨ ਨੂੰ ਆਪਣੇ ਕੋਲ ਵਿਦੇਸ਼ ਸੱਦਣ ਦੀ ਗੱਲ ਨੂੰ ਨਜ਼ਰਅੰਦਾਜ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੁੰਡੇ ਪਵਨ ਕੁਮਾਰ ਨੂੰ ਟੂਰਿਸਟ ਵੀਜ਼ੇ ’ਤੇ ਇੰਗਲੈਂਡ ਭੇਜ ਦਿੱਤਾ। ਜਿੱਥੇ ਪ੍ਰਿਅੰਕਾ ਨੇ ਪਵਨ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਉਸ ਦਾ ਪਤੀ ਰਾਜਿੰਦਰ ਪਰੇਸ਼ਾਨ ਰਹਿਣ ਲੱਗ ਗਿਆ ਸੀ।

ਇਹ ਵੀ ਪੜ੍ਹੋ-  12ਵੀਂ ਪਾਸ ਨੌਜਵਾਨ ਦਾ ਸੁਫ਼ਨਾ ਰਹਿ ਗਿਆ ਅਧੂਰਾ, ਘਰ ਦੇ ਹਾਲਾਤ ਤੋਂ ਅੱਕੇ ਨੇ ਚੁੱਕਿਆ ਵੱਡਾ ਕਦਮ

ਇਸ ਸਬੰਧ 'ਚ ਪ੍ਰਿਅੰਕਾ ਦੇ ਪਰਿਵਾਰ ਵਾਲਿਆਂ ਨਾਲ ਵੀ ਗੱਲ ਕੀਤੀ ਗਈ ਸੀ ਪਰ ਉਨ੍ਹਾਂ ਨੇ ਨਜ਼ਰਅੰਦਾਜ ਕਰ ਦਿੱਤਾ ਅਤੇ ਉਲਟਾ ਲੁਧਿਆਣਾ ਦੇ ਐੱਨ.ਆਰ.ਆਈ. ਥਾਣੇ ਵਿੱਚ ਦਾਜ ਲੈਣ ਦਾ ਝੂਠਾ ਇਲਜਾਮ ਲਾ ਕੇ ਮਾਮਲਾ ਦਰਜ ਕਰਵਾ ਦਿੱਤੀ। ਜਿਸ ਕਾਰਨ ਰਜਿੰਦਰ ਕੁਮਾਰ ਬੀਤੇ ਦਿਨੀਂ ਮੋਟਰਸਾਈਕਲ 'ਤੋਂ ਜਦੋਂ ਘਰੋਂ ਨਿਕਲ ਗਿਆ ਅਤੇ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਵਾਪਸ ਨਹੀਂ ਆਇਆ । ਭਾਲ ਕਰਨ ਤੋਂ ਬਾਅਦ ਵੀ ਕੁਝ ਪਤਾ ਨਹੀਂ ਲੱਗਾ ਪਰ ਬਾਅਦ ਵਿੱਚ ਰਾਜਿੰਦਰ ਸਿੰਘ ਦਾ ਮੋਟਰਸਾਈਕਲ ਗੁਰਦਿੱਤੀ ਵਾਲਾ ਹੈੱਡ ਵਿੱਚ ਨਹਿਰ ਨੇੜਿਓ ਬਰਾਮਦ ਹੋਇਆ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਰੇਖਾ ਰਾਣੀ ਪ੍ਰਿਅੰਕਾ ਅਤੇ ਉਸ ਦੇ ਪਰਿਵਾਰ ਵਾਲਿਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਕਾਰਨ ਹੀ ਮੇਰੀ ਪਤੀ ਨੇ ਖ਼ੁਦਕੁਸ਼ੀ ਕੀਤੀ ਹੈ। ਪੁਲਸ ਨੇ ਰੇਖਾ ਰਾਣੀ ਦੇ ਬਿਆਨਾਂ 'ਤੇ ਪ੍ਰਿਅੰਕਾ , ਉਸ ਦੇ ਪਿਤਾ-ਮਾਤਾ, ਭਰਾ , ਮਾਮੇ ਅਤੇ ਮਾਸੜ ਖ਼ਿਲਾਫ਼ ਪੁਲਸ ਥਾਣਾ ਮੱਲਾਂਵਾਲਾ ਵਿਖੇ ਮਾਮਲਾ ਦਰਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto