ਇਨਸਾਨੀਅਤ ਸ਼ਰਮਸਾਰ, ਪਿਉ ਨੇ ਲੁੱਟੀ ਨਾਬਾਲਿਗ ਧੀ ਦੀ ਪੱਤ

07/31/2019 6:49:54 PM

ਸੁਜਾਨਪੁਰ (ਜੋਤੀ/ਬਖਸੀ) : ਬੀਤੀ ਦੇਰ ਰਾਤ ਸੁਜਾਨਪੁਰ ਪੁਲਸ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਵਿਚ ਨਸ਼ੇ 'ਚ ਧੁੱਤ ਇਕ ਪਿਤਾ ਨੇ ਆਪਣੀ ਹੀ 14 ਸਾਲਾ ਨਾਬਾਲਿਗ ਧੀ ਨੂੰ ਹੈਵਾਨੀਅਤ ਦਾ ਸ਼ਿਕਾਰ ਬਣਾਉਂਦੇ ਹੋਏ ਜਬਰ-ਜ਼ਨਾਹ ਕਰ ਦਿੱਤਾ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਸੁਜਾਨਪੁਰ ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਕਲਯੁੱਗੀ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੁਜਾਨਪੁਰ ਪੁਲਸ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਲੜਕੀ ਨੇ ਪੁਲਸ ਨੂੰ ਦੱਸਿਆ ਕਿ 29 ਜੁਲਾਈ ਦੀ ਸ਼ਾਮ ਉਸ ਦੀ ਮਾਤਾ ਖੇਤਾਂ ਵਿਚ ਪਸ਼ੂਆਂ ਲਈ ਚਾਰਾ ਲੈਣ ਗਈ ਸੀ, ਜਦਕਿ ਉਸ ਦਾ ਪਿਤਾ ਨਸ਼ੇ ਦੀ ਹਾਲਤ ਵਿਚ ਘਰ ਵਿਚ ਹੀ ਸੀ।

ਪੀੜਤਾ ਨੇ ਦੱਸਿਆ ਕਿ ਜਦੋਂ ਉਹ ਕਿਸੇ ਕੰਮ ਕਾਰਨ ਕਮਰੇ ਵਿਚ ਗਈ ਤਾਂ ਪਿਛੋਂ ਉਸ ਦੇ ਪਿਤਾ ਨੇ ਆ ਕੇ ਜਬਰਨ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਸ਼ੀ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh