ਕਾਂਗਰਸੀ ਆਗੂ ਦੇ ਪਿਤਾ ਦੀ ਸ਼ੱਕੀ ਹਾਲਾਤ ''ਚ ਮੌਤ

11/18/2019 2:22:16 PM

ਬਲਾਚੌਰ/ਪੋਜੇਵਾਲ (ਤਰਸੇਮ ਕਟਾਰੀਆ)— ਬਲਾਕ ਸੜੋਆ ਦੇ ਪਿੰਡ ਨਾਨੋਵਾਲ ਦੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਨਾਨੋਵਾਲ ਦੇ ਪਿਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਜਾਣਕਾਰੀ ਦਿੰਦੇ ਥਾਣਾ ਪੋਜੇਵਾਲ ਦੇ ਐੱਸ. ਐੱਚ. ਓ. ਜਾਹਰ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਨਾਨੋਵਾਲ ਮੁਤਾਬਕ ਉਨ੍ਹਾਂ ਦੇ ਪਿਤਾ ਗੁਲਜ਼ਾਰੀ ਲਾਲ (78) ਉਨ੍ਹਾਂ ਦੀ ਰਿਹਾਇਸ਼ ਘਰ ਗੜ੍ਹਸ਼ੰਕਰ ਚੋਂ ਕੁਝ ਦਿਨ ਪਹਿਲਾਂ ਹੀ ਪਿੰਡ ਨਾਨੋਵਾਲ ਆਏ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਅੰਦਰ ਬੀਤੇ ਦਿਨ ਸੁੱਤੇ ਪਏ ਸਨ। 


ਜਦੋਂ ਬੀਤੀ ਸਵੇਰ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਾ ਚੁੱਕਿਆ। ਫੋਨ ਨਾ ਚੁੱਕਣ 'ਤੇ ਰੋਟੀ ਲੈ ਕੇ 12.30 ਵਜੇ ਨਾਨੋਵਾਲ ਘਰ ਆਏ ਤਾਂ ਉਨ੍ਹਾਂ ਨੂੰ ਆਪਣੇ ਉਪਰ ਰਜਾਈ ਲਿਆ ਵੇਖਿਆ। ਉਸ ਦੇ ਪਿਤਾ ਖੂਨ ਨਾਲ ਲਥਪਥ ਸਨ। ਗਰਦਨ 'ਤੇ ਟੱਕ, ਮੱਥੇ 'ਤੇ ਕੱਟ ਅਤੇ ਹੋਰ ਕਈ ਜਗ੍ਹਾ ਸੱਟਾਂ ਲੱਗੀਆਂ ਸਨ। ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਰੌਲਾ ਪਾ ਕੇ ਇੱਕਠਾ ਕੀਤਾ ਅਤੇ ਥਾਣਾ ਪੋਜੇਵਾਲ ਵਿਖੇ ਸੂਚਨਾ ਦਿੱਤੀ ਕਿ ਉਸ ਦੇ ਪਿਤਾ ਦਾ ਕਿਸੇ ਨੇ ਕਤਲ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਲੁਟੇਰੇ ਜਾ ਨਸ਼ੇੜੀਆਂ ਨੇ ਮੇਰੇ ਪਿਤਾ ਦਾ ਕਤਲ ਕੀਤਾ ਹੈ ਅਤੇ ਉਨ੍ਹਾਂ ਦੀ ਜੇਬ 'ਚੋਂ ਰੁਪਏ ਵੀ ਕੱਢ ਕੇ ਲੈ ਗਏ ਹਨ। ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।


ਮੌਕੇ 'ਤੇ ਪੁੱਜੇ ਐੱਸ. ਪੀ. ਵਜ਼ੀਰ ਸਿੰਘ ਖਹਿਰਾ, ਐੱਸ. ਐੱਸ. ਪੀ. ਨਵਾਂਸ਼ਹਿਰ ਅਲਕਾ ਮੀਨਾ, ਸਤਿੰਦਰਜੀਤ ਸਿੰਘ, ਡੀ. ਐੱਸ. ਪੀ. ਬਲਾਚੌਰ, ਐੱਸ. ਐੱਚ. ਓ ਗੁਰਮੁੱਖ ਸਿੰਘ ਨਾਲ ਪੁਲਸ ਦੀਆਂ ਟੀਮਾਂ ਨੇ ਉਂਗਲਾਂ ਦੇ ਨਿਸ਼ਾਨ ਅਤੇ ਹੋਰ ਐਂਗਲਾਂ 'ਤੇ ਸਰਚ ਕਰ ਕਾਤਲ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਐੱਸ. ਐੱਸ. ਪੀ ਨਵਾਂਸ਼ਹਿਰ ਅਲਕਾ ਮੀਨਾ ਨੇ ਕਿਹਾ ਕਿ ਵੱਖ ਵੱਖ ਟੀਮਾਂ ਵੱਲੋਂ ਪੁਲਸ ਕਤਲਾਂ ਦੀ ਭਾਲ ਕਰ ਰਹੀ ਹੈ, ਜਲਦ ਕਾਤਲ ਫੜੇ ਜਾਣਗੇ। ਮੌਕੇ 'ਤੇ ਪੁੱਜੇ ਵਿਧਾਇਕ ਦਰਸ਼ਨ ਲਾਲ ਮੰਗਪੁਰ, ਜੈ ਕ੍ਰਿਸ਼ਨ ਰੋੜੀ ਵਿਧਾਇਕ ਗੜ੍ਹਸ਼ੰਕਰ, ਚੇਅਰਮੈਨ ਗੋਰਵ ਕੁਮਾਰ, ਚੇਅਰਮੈਨ ਧਰਮਪਾਲ, ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ, ਮਹਾਂ ਸਿੰਘ ਰੋੜੀ, ਪਿੰਜ ਦੇ ਸਰਪੰਚ ਅਤੇ ਲੋਕ ਮੌਜੂਦ ਹਨ।

shivani attri

This news is Content Editor shivani attri