ਪਿਤਾ ਨੇ ਪੁੱਤ ''ਤੇ ਚਲਾਈ ਗੋਲੀ, ਵਾਲ-ਵਾਲ ਬਚੀ ਜਾਨ

06/24/2018 4:21:21 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪਿਤਾ ਵਲੋਂ ਪੁੱਤਰ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਨ 'ਤੇ ਪਿਤਾ ਵਿਰੁੱਧ ਥਾਣਾ ਲਹਿਰਾ 'ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਲਜਾਰ ਸਿਘ ਨੇ ਦੱਸਿਆ ਕਿ ਮੁਦਈ ਭੁਪਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗਿੱਦੜਆਣੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਸਵੇਰੇ ਕਰੀਬ 6 ਵਜੇ ਜਦੋਂ ਉਹ ਆਪਣੇ ਮਕਾਨ ਅੰਦਰ ਦਾਖਲ ਹੋਣ ਲੱਗਾ ਤਾਂ ਮੇਨ ਦਰਵਾਜ਼ੇ 'ਤੇ ਉਸਦਾ ਪਿਤਾ ਭਗਵਾਨ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਗਿੱਦੜਆਣੀ 12 ਬੋਰ ਨੂੰ ਬੰਦੂਕ ਲੈ ਕੇ ਖੜ੍ਹਾ ਸੀ ਅਤੇ ਮੁਦਈ ਨੂੰ ਕਹਿਣ ਲੱਗਾ ਕਿ ਅੱਜ ਮੈਨੂੰ ਦੱਸ ਹਜ਼ਾਰ ਰੁਪਏ ਵਾਪਸ ਨਾ ਕਰਨ ਦਾ ਸਬਕ ਸਿਖਾਉਂਦਾ ਹਾਂ। 
ਇੰਨਾ ਕਹਿੰਦੇ ਹੀ ਭਗਵਾਨ ਸਿੰਘ ਨੇ ਆਪਣੀ ਬੰਦੂਕ ਨਾਲ ਮੁਦਈ 'ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਜੋ ਉਸ ਦੀ ਕਾਰ ਦੇ ਸ਼ੀਸ਼ੇ 'ਚ ਲੱਗਾ। ਪੁਲਸ ਨੇ ਮੁਦਈ ਦੇ ਬਿਆਨਾਂ ਦੀ ਪੜਤਾਲ ਕਰਨ ਉਪਰੰਤ ਭਗਵਾਨ ਸਿੰਘ ਵਿਰੁੱਧ ਇਰਾਦਾ ਕਤਲ ਅਤੇ ਹੋਰ ਕਈ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।