ਪਿਓ ਨੇ ਧੀ ਨਾਲ ਟੱਪੀਆਂ ਹੱਦਾਂ, ਕੀਤੀ ਕਰਤੂਤ ਨਾਲ ਸ਼ਰਮਸਾਰ ਹੋਈ ਇਨਸਾਨੀਅਤ

03/13/2018 7:05:01 PM

ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਜ਼ਿਲੇ ਦੇ ਇਕ ਪਿੰਡ ਵਿਚ ਪਿਤਾ ਵੱਲੋਂ ਧੀ ਨਾਲ ਬਲਾਤਕਾਰ ਕੀਤੇ ਜਾਣ ਸਬੰਧੀ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਲੜਕੀ ਨੇ ਦੱਸਿਆ ਕਿ 8 ਮਾਰਚ 2018 ਨੂੰ ਰਾਤ ਲਗਭਗ 8 ਵਜੇ ਉਸਦਾ ਪਿਤਾ ਜੰਗੀਰ ਸਿੰਘ ਉਸਨੂੰ ਆਪਣੀ ਗੱਡੀ ਟਰੱਕ ਵਿਚ ਲੈ ਗਿਆ ਅਤੇ ਉਸਦੇ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਕਹਿਣ ਲੱਗਾ ਕਿ ਜੇਕਰ ਤੂੰ ਇਹ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਮੈਂ ਤੇਰਾ ਗਲਾ ਘੁੱਟ ਦੇਵਾਂਗਾ।
ਉਸ ਦੌਰਾਨ ਉਸ ਦੇ ਪਿਤਾ ਨੇ ਉਸ ਦੀ ਮਾਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਅਤੇ ਉਸ ਨਾਲ ਫਿਰ ਬਲਾਤਕਾਰ ਕੀਤਾ ਜਦੋਂ ਉਹ ਰੋਲਾ ਪਾਉਂਦੀ ਤਾਂ ਉਸਦਾ ਪਿਤਾ ਉਸਦਾ ਗਲਾ ਘੁੱਟ ਦਿੰਦਾ। ਪੁਲਸ ਨੇ ਹੁਣ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।