ਫਤਿਹਗੜ੍ਹ ਸਾਹਿਬ ''ਚ ਪਰਾਲੀ ਦੇ ਧੂੰਏ ਦਾ ਕਹਿਰ, ਸਾਹ ਲੈਣਾ ਹੋਇਆ ਔਖਾ

11/02/2019 3:01:31 PM

ਫਤਿਹਗੜ੍ਹ ਸਾਹਿਬ (ਵਿਪਨ)—ਜਿੱਥੇ ਇਕ ਪਾਸੇ ਤਿਉਹਾਰਾਂ ਦੇ ਸੀਜ਼ਨ ਦੇ ਬਾਅਦ ਧੂੰਏ ਦਾ ਗੁਬਾਰ ਆਸਮਾਨ 'ਚ ਛਾਇਆ ਹੋਇਆ ਹੈ, ਉੱਥੇ ਦੂਜੇ ਪਾਸੇ ਕਿਸਾਨਾਂ ਵਲੋਂ ਖੇਤਾਂ 'ਚ ਸਾੜੀ ਜਾ ਰਹੀ ਪਰਾਲੀ ਨੇ ਵੀ ਸੰਘਣੀ ਪਰਤ ਬਣਾ ਲਈ ਹੈ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਲੋਕਾਂ ਨੂੰ ਅਜਿਹੇ ਹਾਲਾਤ 'ਚ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਅੱਖਾਂ 'ਚ ਪਰਾਲੀ ਦੇ ਧੂੰਏ ਦੀ ਜਲਨ ਅਤੇ ਸਾਹ 'ਚ ਜਾਂਦਾ ਹੋਇਆ ਧੂੰਆਂ ਰਾਹਗੀਰਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਤਾਜਾ ਮਾਮਲਾ ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦਾ ਸਾਹਮਣੇ ਆਇਆ ਹੈ, ਜਿੱਥੇ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੱਕ ਹਵਾ ਦੀ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਕਰੀਬ 400 ਰਿਹਾ।

ਨਾ ਆਸਮਾਨ 'ਚ ਬੱਦਲ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਸੜਕ ਦਿਖਾਈ ਦੇ ਰਹੀ ਹੈ। ਇਹ ਮੰਜਰ ਇਕੱਲੇ ਪੰਜਾਬ ਦੇ ਜ਼ਿਲੇ ਫਤਿਹਗੜ੍ਹ ਸਾਹਿਬ ਦੇ ਸਟੀਲ ਮੰਡੀ ਗੋਬਿੰਦਗੜ੍ਹ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਹੈ।ਲੋਕਾਂ ਦਾ ਕਹਿਣਾ ਹੈ ਕਿ ਹਾਲਾਤ ਇੰਨੇ ਖਰਾਬ ਹਨ ਕਿ ਸੜਕਾਂ 'ਤੇ ਧੂੰਏ ਦੇ ਸਿਵਾਏ ਕੁਝ ਵੀ ਦਿਖਾਈ ਨਹੀਂ ਦਿੰਦਾ ਹਰ ਪੈਸੇ ਪ੍ਰਦੂਸ਼ਣ ਹੀ ਫੈਲਿਆ ਹੋਇਆ ਹੈ। ਸੜਕ 'ਤੇ ਚੱਲਦੇ ਸਮੇਂ ਧੂੰਏ ਨਾਲ ਅੱਖਾਂ 'ਚ ਜਲਨ ਪੈ ਰਹੀ ਹੈ, ਪਰ ਪ੍ਰਦੂਸ਼ਣ ਕੰਟਰੋਲ ਵਿਭਾਗ ਅਤੇ ਸਰਕਾਰ ਨੇ ਹੋਰ ਸਖਤੀ ਨਾ ਵਰਤੀ ਤਾਂ ਆਉਣ ਵਾਲੇ ਸਮੇਂ 'ਚ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ ਅਤੇ ਪੰਜਾਬ 'ਚ ਰਹਿਣਾ ਵੀ ਮੁਸ਼ਕਲ ਹੋ ਜਾਵੇਗਾ।

ਦੂਜੇ ਪਾਸੇ ਡਾਕਟਕ ਅਮਰਵੀਰ ਸਿੰਘ ਦਾ ਕਹਿਣਾ ਹੈ ਕਿ ਹਵਾ ਦੀ ਗੁਣਵੱਤਾ ਖਰਾਬ ਹੋਣ ਨਾਲ ਫੇਫੜਿਆਂ ਦੀ ਬੀਮਾਰੀ ਜ਼ਿਆਦਾ ਹੁੰਦੀ ਹੈ। ਧੂੰਆਂ ਸਾਹ ਰਾਹੀਂ ਸਰੀਰ 'ਚ ਦਾਖਲ ਹੋ ਕੇ ਫੇਫੜਿਆਂ 'ਚ ਜਮ ਜਾਂਦਾ ਹੈ, ਜਿਸ ਨਾਲ ਸਾਹ ਨਲੀ ਬੰਦ ਹੋ ਜਾਂਦੀ ਹੈ, ਜਿਸ ਨਾਲ ਦਮਾ ਖਾਂਸੀ ਦੀ ਬੀਮਾਰੀ ਸ਼ੁਰੂ ਹੋ ਜਾਂਦੀ ਹੈ। ਆਮ ਲੋਕਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਟਾਕੇ ਨਾ ਚਲਾਉਣ ਅਤੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਲੋਕਾਂ ਨੂੰ ਜਾਨ ਬਚਾਉਣ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਪੰਜ ਦਿਨਾਂ ਤੋਂ ਸਾਹ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।

Shyna

This news is Content Editor Shyna