ਜਿਸ ਤੋਂ ਕਿਸੇ ਨੂੰ ਕੋਈ ਉਮੀਦ ਨਹੀਂ ਸੀ, ਉਹੀ ਵਿਦਿਆਰਥੀ ਕਰੇਗਾ ਪੂਰੇ ਭਾਰਤ ਦੀ ਪ੍ਰਤੀਨਿਧਤਾ

05/04/2016 12:44:16 PM

ਜਲੰਧਰ : ਰਿਪਬਲਿਕ ਆਫ ਚੈੱਕਸਲੋਵਾਕੀਆ ''ਚ ਹੋਣ ਵਾਲੇ 26ਵੇਂ ''ਸ਼ੂਟਿੰਗ ਆਫ ਹੋਪਸ ਜੂਨੀਅਰ ਵਰਲਡ ਕੱਪ'' ''ਚ 12ਵੀਂ ਜਮਾਤ ਦਾ ਵਿਦਿਆਰਥੀ ਫਤਿਹ ਸਿੰਘ ਪੂਰੇ ਦੇਸ਼ ਦੀ ਪ੍ਰਤੀਨਿਧਤਾ ਕਰੇਗਾ। ਫਤਿਹ ਸਿੰਘ ਦੇ ਸਿੱਧੇ-ਸਾਧੇ ਜਿਹੇ ਸੁਭਾਅ ਨੂੰ ਦੇਖਦੇ ਹੋਏ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਇਸ ਮੁਕਾਮ ਤੱਕ ਵੀ ਪਹੁੰਚ ਜਾਵੇਗਾ ਪਰ ਫਤਿਹ ਸਿੰਘ ਦੇ ਪਿਤਾ ਦੀ ਸੋਚ ਨੇ ਫਤਿਹ ਨੂੰ ਇਸ ਕਾਬਲ ਬਣਾ ਦਿੱਤਾ। 
ਫਤਿਹ ਸਿੰਘ ਦੇ ਸਾਬਕਾ ਹਾਕੀ ਖਿਡਾਰੀ ਦਵਿੰਦਰ ਸਿੰਘ ਢਿੱਲੋਂ ਨੇ ਪਹਿਲਾਂ ਫਤਿਹ ਨੂੰ ਟੇਬਲ-ਟੈਨਿਸ ਦੀ ਖੇਡ ''ਚ ਪਾਇਆ ਪਰ ਆਪਣੇ ਸਿੱਧੇ ਸੁਭਾਅ ਦੇ ਕਾਰਨ ਉਹ ਇਸ ''ਚ ਸਫਲ ਨਹੀਂ ਹੋਇਆ। ਇਸ ਤੋਂ ਬਾਅਦ ਦਵਿੰਦਰ ਸਿੰਘ ਨੇ ਫਤਿਹ ਸਿੰਘ ਦੀ ਖੇਡ ਬਦਲ ਦਿੱਤੀ ਅਤੇ ਉਸ ਲਈ ਸ਼ੂਟਿੰਗ ਨੂੰ ਚੁਣਿਆ। ਦਵਿੰਦਰ ਸਿੰਘ ਦੀ ਇਹ ਜੁਗਤ ਕੰਮ ਕਰ ਗਈ ਅਤੇ ਜਿਸ ਸਿੱਧੇ ਜਿਹੇ ਸੁਭਾਅ ਕਾਰਨ ਫਤਿਹ ਸਿੰਘ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ, ਉਹੀ ਫਤਿਹ ਸਿੰਘ ਅੱਜ ਪੂਰੇ ਦੇਸ਼ ਦੀ ਪ੍ਰਤੀਨਿਧਤਾ ਕਰਨ ਦੀ ਤਿਆਰੀ ਕਰ ਰਿਹਾ ਹੈ। ਫਤਿਹ ਸਿੰਘ 26 ਮਈ ਨੂੰ ਹੋਣ ਵਾਲੇ 50 ਮੀਟਰ ਰਾਈਫਲ ਪਰੋਨ ਅਤੇ 10 ਮੀਟਰ ਏਅਰ ਰਾਈਫਲ ''ਚ ਹਿੱਸਾ ਲਵੇਗਾ। ਤੁਹਾਨੂੰ ਦੱਸ ਦੇਈਏ ਕਿ ਵਰਲਡ ਕੱਪ ''ਚ ਚੋਣ ਲਈ ਇਹ ਜ਼ਰੂਰੀ ਹੈ ਕਿ ਹਰਕੇ ਖਿਡਾਰੀ ਪੰਜ ਨੈਸ਼ਨਲ ਮੈਚ, ਇਕ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਅਤੇ ਚਾਰ ਟ੍ਰਾਇਲ 9 ਮਹੀਨੇ ''ਚ ਖੇਡੇ, ਇਸ ਤੋਂ ਬਾਅਦ ਐਵਰੇਜ ਕੱਢੀ ਜਾਂਦੀ ਹੈ ਅਤੇ ਟੌਪ ਤਿੰਨ ਖਿਡਾਰੀਆਂ ਨੂੰ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਦਾ ਹੈ। 

Babita Marhas

This news is News Editor Babita Marhas