ਕਿਸਾਨਾਂ ਨੇ ਬਸ ਸਟੈਂਡ ''ਤੇ ਲਗਾਏ ''ਕਾਲੀ ਦੀਵਾਲੀ'' ਦੇ ਪੋਸਟਰ

11/11/2020 4:15:09 PM

ਅੰਮ੍ਰਿਤਸਰ (ਸੁਮਿਤ) : ਕਿਸਾਨਾਂ ਵਲੋਂ ਚਲਾਏ ਜਾ ਰਿਹਾ ਸੰਘਰਸ਼ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸੇ ਅਧੀਨ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸਥਾਨਕ ਬਸ ਸਟੈਂਡ 'ਤੇ ਨਾਅਰੇਬਾਜ਼ੀ ਕਰਕੇ ਵਿਰੋਧ ਕੀਤਾ ਗਿਆ। ਇਸ ਦੇ ਬਾਅਦ ਯੂਨੀਅਨ ਦੇ ਮੈਂਬਰਾਂ ਨੇ ਬੱਸਾਂ 'ਤੇ 'ਕਾਲੀ ਦੀਵਾਲੀ' ਦੇ ਪੋਸਟਰ ਚਿਪਕਾ ਨੇ ਆਪਣਾ ਵਿਰੋਧ ਸਰਕਾਰ ਪ੍ਰਤੀ ਜ਼ਾਹਰ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ 'ਚ ਬੈਠੀ ਮੋਦੀ ਸਰਕਾਰ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਜਾਂ ਵਾਪਿਸ ਨਹੀਂ ਲੈਂਦੀ।

ਇਹ ਵੀ ਪੜ੍ਹੋ : ਸਕਾਲਰਸ਼ਿਪ ਘੋਟਾਲੇ ਦੀ ਪੋਲ ਖੁੱਲ੍ਹਣ ਦੇ ਡਰੋਂ ਕੈਪਟਨ ਨੇ ਸੀ. ਬੀ. ਆਈ. ਨੂੰ ਜਾਂਚ ਤੋਂ ਰੋਕਿਆ : ਤਰੁਣ ਚੁਘ

ਉਨ੍ਹਾਂ ਦੱਸਿਆ ਕਿ ਅੱਜ ਇਸ ਵਿਰੋਧ ਦੀ ਕੜੀ 'ਚ ਬੱਸਾਂ 'ਤੇ ਕਾਲੇ ਝੰਡੇ ਅਤੇ ਕਾਲੀ ਦੀਵਾਲੀ ਦੇ ਪੋਸਟਰ ਲਗਾਏ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪੂਰੇ ਪੰਜਾਬ 'ਚ ਕਾਲੀ ਦੀਵਾਲੀ ਮਨਾ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇਗਾ। ਯੂਨੀਅਨ ਦੇ ਨੇਤਾਵਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਇਸ ਸੰਘਰਸ਼ 'ਚ ਉਨ੍ਹਾਂ ਨਾਲ ਹੀ ਹਨ ਅਤੇ ਆਪਣੇ ਘਰਾਂ ਦੇ ਉੱਪਰ ਵਾਹਨਾਂ 'ਤੇ ਵੀ ਕਾਲੇ ਝੰਡੇ ਨਾਲ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਿਰੋਧ 'ਚ ਰੋਡਵੇਜ਼ ਯੂਨੀਅਨ ਦਾ ਵੀ ਸਾਥ ਉਨ੍ਹਾਂ ਨੂੰ ਮਿਲਿਆ ਹੈ।

ਦੂਜੇ ਪਾਸੇ ਸਥਾਨਕ ਸਟੇਸ਼ਨ ਸੁਪਰੀਡੇਂਟ ਅੰਮ੍ਰਿਤਸਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਬੱਸ ਸਟੈਂਡ 'ਤੇ ਨਹੀਂ ਹੋਇਆ ਹੈ। ਕਿਸਾਨ ਯੂਨੀਅਨ ਬੱਸਾਂ 'ਚ ਆ ਕੇ ਇੱਥੇ 5 ਮਿੰਟ ਲਈ ਰੁੱਕੇ ਸਨ ਅਤੇ ਵਾਪਸ ਚਲੇ ਗਏ। ਉਨ੍ਹਾਂ ਨੇ ਕਾਲੇ ਝੰਡੇ ਆਪਣੇ ਹੱਥਾਂ 'ਚ ਹੀ ਫੜ੍ਹੇ ਰੱਖੇ ਸਨ।

ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦਾ ਇਕ ਹੋਰ ਕਾਰਨਾਮਾ, ਚੱਕਰਾਂ 'ਚ ਪਾਏ ਮਾਪੇ

ਇਹ ਵੀ ਪੜ੍ਹੋ :  'ਬਠਿੰਡਾ 'ਚ ਜ਼ਹਿਰੀਲੇ ਧੂੰਏਂ ਦੀ ਵਰਖਾ', ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਲ

Anuradha

This news is Content Editor Anuradha