ਕਿਸਾਨਾਂ ਦਾ ਪੰਜਾਬ 'ਚ 2 ਘੰਟੇ ਦਾ 'ਚੱਕਾ ਜਾਮ' ਪ੍ਰਦਰਸ਼ਨ ਹੋਇਆ ਸ਼ੁਰੂ

10/09/2020 12:41:05 PM

ਸਮਰਾਲਾ (ਸੰਜੇ ਗਰਗ): ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਪੰਜਾਬ ਦੇ ਕਿਸਾਨਾਂ ਨੇ ਹਰਿਆਣਾ 'ਚ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੋਟਾਲਾ ਦਾ ਘਿਰਾਓ ਕਰਨ ਗਏ ਕਿਸਾਨਾਂ 'ਤੇ ਹੋਏ ਅੰਨ੍ਹੇਵਾਹ ਲਾਠੀਚਾਰਜ ਦੇ ਖਿਲਾਫ਼ ਸੂਬੇ ਦੀਆਂ 30 ਕਿਸਾਨ-ਮਜ਼ਦੂਰ ਜਥੇਬੰਦੀਆਂ ਵਲੋਂ ਸ਼ੁੱਕਰਵਾਰ ਨੂੰ 2 ਘੰਟੇ ਲਈ ਪੰਜਾਬ ਬੰਦ ਦੇ ਦਿੱਤੇ ਸੱਦੇ 'ਤੇ ਅੱਜ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਸੜਕਾਂ ਅਤੇ ਰੇਲ ਮਾਰਗ ਰੋਕਦੇ ਹੋਏ ਰੋਸ਼ ਪ੍ਰਦਸ਼ਨ ਸ਼ੁਰੂ ਕਰ ਦਿੱਤੇ ਗਏ ਹਨ।ਦੁਪਹਿਰ 12 ਵਜੇ ਤੋਂ ਸ਼ੁਰੂ ਹੋਏ ਕਿਸਾਨਾਂ ਦਾ ਇਹ 'ਚੱਕਾ ਜਾਮ' ਪ੍ਰਦਸ਼ਨ 2 ਵਜੇ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਵਲੋਂ ਸੂਬੇ ਭਰ 'ਚ 100 ਤੋਂ ਵੀ ਵੱਧ ਥਾਵਾਂ 'ਤੇ ਟੋਲ ਪਲਾਜ਼ਾ ਅਤੇ ਰਿਲਾਇੰਸ ਪੈਟਰੋਲ ਪੰਪਾਂ ਨੇੜੇ ਸਾਰੇ ਹੀ ਪ੍ਰਮੁੱਖ ਸੜ੍ਹਕੀ ਮਾਰਗ 'ਤੇ ਧਰਨਾ ਲਗਾ ਕੇ ਜਾਮ ਕਰ ਦਿੱਤੇ ਗਏ ਹਨ। 

ਇਹ ਵੀ ਪੜ੍ਹੋ: ਬਰਨਾਲਾ 'ਚ ਵੱਡਾ ਹਾਦਸਾ, ਮਜ਼ਦੂਰਾਂ ਨਾਲ ਭਰਿਆ ਕੈਂਟਰ ਹਾਦਸਾਗ੍ਰਸਤ (ਤਸਵੀਰਾਂ)

ਇਹ ਵੀ ਪੜ੍ਹੋ: ਭਰਾ ਦੀ ਅਚਾਨਕ ਹੋਈ ਮੌਤ ਨਾਲ ਲੱਗਾ ਸਦਮਾ, ਭਾਬੀ ਦੀ ਅਸਲੀਅਤ ਸਾਹਮਣੇ ਆਉਣ 'ਤੇ ਉੱਡੇ ਹੋਸ਼

ਇਸ ਦੌਰਾਨ ਲੁਧਿਆਣਾ-ਚੰਡੀਗੜ੍ਹ ਹਾਈਵੇ 'ਤੇ ਘੁਲਾਲ ਨੇੜੇ ਰਾਸ਼ਟਰੀ ਟੋਲ ਪਲਾਜ਼ਾ ਵਿਖੇ ਵੀ ਸੜਕਾਂ ਘੇਰ ਕੇ ਬੈਠੇ ਇਲਾਕੇ ਦੇ ਸੈਂਕੜੇ ਕਿਸਾਨਾਂ ਵਲੋਂ ਨੈਸ਼ਨਲ ਹਾਈਵੇਅ ਸਮੇਤ ਸਾਰੀਆਂ ਸੜ੍ਹਕਾਂ 'ਤੇ ਧਰਨਾ ਦਿੰਦੇ ਹੋਏ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ। ਇਸ ਦੌਰਾਨ ਅੋਨ ਪਲਾਜ਼ਾ 'ਤੇ ਇਕੱਠੇ ਹੋਏ ਵੱਡੀ ਗਿਣਤੀ 'ਚ ਕਿਸਾਨ ਕੇਂਦਰ ਸਰਕਾਰ ਖਿਲਾਫ਼ ਆਪਣਾ ਗੁੱਸਾ ਕੱਢਣ ਲਈ ਭਾਰੀ ਨਾਅਰੇਬਾਜੀ ਕਰ ਰਹੇ ਹਨ। ਇਨ੍ਹਾਂ ਪ੍ਰਦਸ਼ਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਬਲਬੀਰ ਸਿੰਘ ਖੀਰਨੀਆਂ, ਹਰਦੀਪ ਸਿੰਘ ਗਿਆਸਪੁਰਾ, ਪਰਮਿੰਦਰ ਸਿੰਘ ਪਾਲਮਾਜਰਾ, ਹਰਪ੍ਰੀਤ ਸਿੰਘ ਭੰਗਲਾ, ਪ੍ਰਗਟ ਸਿੰਘ ਕੋਟ ਪਨੈਚ ਅਤੇ ਸੁਖਵਿੰਦਰ ਸਿੰਘ ਮਾਛੀਵਾੜਾ ਆਦਿ ਨੇ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨ ਕਿਸੇ ਜਬਰ-ਜੁਲਮ ਅੱਗੇ ਝੁਕਣ ਵਾਲੇ ਨਹੀਂ ਸਗੋਂ ਪਹਿਲਾਂ ਨਾਲੋਂ ਵੀ ਦੁਗਣੀ ਤਾਕਤ ਨਾਲ ਇਸ ਲੜਾਈ ਨੂੰ ਲੜਨਗੇ।

ਇਹ ਵੀ ਪੜ੍ਹੋ :ਜਿਗਰੀ ਯਾਰ ਹੀ ਬਣੇ ਦੁਸ਼ਮਣ, ਆਫ਼ਿਸ ਬੈਠਣ ਤੋਂ ਕੀਤਾ ਮਨ੍ਹਾਂ ਤਾਂ ਕਰ ਦਿੱਤਾ ਕਾਰਾ

ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੂੰਜੀਪਤੀਆਂ ਦੇ ਇਸ਼ਾਰੇ 'ਤੇ ਦੇਸ਼ ਦੇ ਖੇਤੀ ਸੈਕਟਰ ਨੂੰ ਪ੍ਰਾਈਵੇਟ ਅਦਾਰਿਆਂ ਹੱਕਾਂ 'ਚ ਦੇ ਕੇ ਕਿਸਾਨਾਂ ਨੂੰ ਗੁਲਾਮ ਬਣਾਉਣ ਦਾ ਕੰਮ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਖੇਤੀ ਬਿੱਲ ਸਪੱਸ਼ਟ ਕਰਦੇ ਹਨ, ਕਿ ਕਿਸਾਨ ਕਾਰਪੋਰੇਟ ਘਰਾਣਿਆਂ ਅਧੀਨ ਹੋ ਕੇ ਕੰਟਰੈਕਟ ਖੇਤੀ ਕਰਦਾ ਹੋਇਆ ਆਪਣੇ ਹੀ ਖੇਤ 'ਚ ਇਨ੍ਹਾਂ ਕੰਪਨੀਆਂ ਦਾ ਬੰਧੂਆ ਮਜ਼ਦੂਰ ਬਣ ਜਾਵੇਗਾ। ਅਜਿਹੇ 'ਚ ਕੋਈ ਵੀ ਕਿਸਾਨ ਇਨ੍ਹਾਂ ਖੇਤੀ ਬਿੱਲਾਂ ਨੂੰ ਪ੍ਰਵਾਨ ਕਰਨ ਦੀ ਗੱਲ ਸੋਚ ਵੀ ਨਹੀਂ ਸਕਦਾ। ਇਸ ਲਈ ਇਹ ਬਿੱਲ ਵਾਪਸ ਲਏ ਜਾਣ ਤੱਕ ਕਿਸਾਨਾਂ ਦਾ ਸੰਘਰਸ਼ ਖਤਮ ਹੋਣ ਵਾਲਾ ਨਹੀਂ।

ਇਹ ਵੀ ਪੜ੍ਹੋ :3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ

Shyna

This news is Content Editor Shyna