ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ, ਵੇਖੋ ਮੌਕੇ ਦੀਆਂ ਤਸਵੀਰਾਂ

08/08/2022 4:29:22 PM

ਫਗਵਾੜਾ/ਜਲੰਧਰ (ਵੈੱਬ ਡੈਸਕ, ਮੁਨੀਸ਼, ਸੋਨੂੰ, ਜਲੋਟਾ)-ਫਗਵਾੜਾ ਦੀ ਖੰਡ ਮਿੱਲ ਵੱਲ ਕਿਸਾਨਾਂ ਦੀ 72 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ ਅੱਜ ਦਿੱਲੀ-ਜਲੰਧਰ ਨੈਸ਼ਨਲ ਹਾਈਵੇਅ ਨੂੰ ਫਗਵਾੜਾ ਦੇ ਸ਼ੂਗਰ ਮਿੱਲ ਚੌਂਕ ਤੋਂ ਬੰਦ ਕਰਕੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਇਸ ਧਰਨੇ ’ਚ ਐਂਬੂਲੈਂਸ, ਸਕੂਲੀ ਬੱਚਿਆਂ ਦੀਆਂ ਬੱਸਾਂ ਅਤੇ ਮਾਤਾ ਚਿੰਤਪੂਰਨੀ ਦੇ ਮੇਲੇ ਚੱਲ ਰਹੇ ਹਨ, ਉਸ ਦੀ ਸੰਗਤ ਨੂੰ ਲੰਘਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

 PunjabKesari

ਉਨ੍ਹਾਂ ਕਿਹਾ ਸੀ ਕਿ ਸਮੇਂ-ਸਮੇਂ 'ਤੇ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਵੀ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ, ਜਿਸ ਦੇ ਰੋਸ ਵਜੋਂ ਸੋਮਵਾਰ ਸਵੇਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ। ਕਿਸਾਨਾਂ ਦੇ ਧਰਨੇ ਨੂੰ ਧਿਆਨ 'ਚ ਰੱਖਦੇ ਹੋਏ ਫਗਵਾੜਾ ਪੁਲਸ ਵੱਲੋਂ ਵੀ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਉਥੇ ਹੀ ਰਾਹਗੀਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ

PunjabKesari
 

ਫਗਵਾੜਾ ਟ੍ਰੈਫਿਕ ਪੁਲਸ ਨੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਫਗਵਾੜਾ ਆਉਣ ਵਾਲੇ ਵਾਹਨਾਂ ਨੂੰ ਪਿੱਛੇ ਤੋਂ ਮੋੜ ਦਿੱਤਾ ਹੈ। ਡਾਇਵਰਸ਼ਨ ਰੂਟ ਪਲਾਨ ਤਹਿਤ ਲੁਧਿਆਣਾ-ਦਿੱਲੀ ਭਾਰੀ ਵਾਹਨਾਂ ਨੂੰ ਮੇਹਤਾਨ ਬਾਈਪਾਸ ਚੌਂਕ ਤੋਂ ਮੇਹਲੀ ਬਾਈਪਾਸ ਵੱਲ, ਲੁਧਿਆਣਾ-ਦਿੱਲੀ ਹਲਕੇ ਵਾਹਨਾਂ ਨੂੰ ਮੇਹਟਾਂ ਬਾਈਪਾਸ ਚੌਂਕ ਤੋਂ ਮੇਹਲੀ ਬਾਈਪਾਸ ਅਤੇ ਬਸਰਾ ਪੈਲੇਸ ਤੋਂ ਖੋਤਰਾਨ ਰੋਡ ਤੋਂ ਅਰਬਨ ਅਸਟੇਟ ਵੱਲ ਮੋੜ ਦਿੱਤਾ ਗਿਆ ਹੈ।

PunjabKesari

ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ/ਅੰਮ੍ਰਿਤਸਰ ਜਾਣ ਵਾਲੇ ਭਾਰੀ ਵਾਹਨ ਫਿਲੌਰ ਤੋਂ ਜੰਡਿਆਲਾ-ਨਕੋਦਰ-ਜਲੰਧਰ ਅਤੇ ਹਲਕੇ ਵਾਹਨ ਮੌਲੀ ਤੋਂ ਪੰਡਵਾ-ਹਦੀਆਬਾਦ-ਐੱਲ. ਪੀ. ਯੂ.-ਚਹੇੜੂ ਵੱਲ ਰਵਾਨਾ ਕੀਤੇ ਜਾ ਰਹੇ ਹਨ। ਨਕੋਦਰ ਤੋਂ ਫਗਵਾੜਾ ਅਤੇ ਹੁਸ਼ਿਆਰਪੁਰ ਜਾਣ ਵਾਲੀਆਂ ਗੱਡੀਆਂ ਨੂੰ ਹਦੀਆਬਾਦ-ਐੱਲ. ਪੀ. ਯੂ.-ਚਹੇੜੂ ਮਾਰਗ 'ਤੇ ਮੋੜ ਦਿੱਤਾ ਗਿਆ ਹੈ।

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਦੇ ਮਾਮਲੇ 'ਚ ਪੁਲਸ ਹੱਥ ਲੱਗਿਆ ਅਹਿਮ ਸੁਰਾਗ, ਲੁਟੇਰਿਆਂ ਨੇ ਬਦਲੇ ਸਨ ਕੱਪੜੇ ਤੇ ਜੁੱਤੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News