ਪੰਜਾਬ ਸਰਕਾਰ ਵਲੋਂ ਝੋਨੇ ''ਤੇ ਲਾਏ ਨਵੇਂ ਟੈਕਸਾਂ ਦਾ ਕਿਸਾਨਾਂ ਨੇ ਕੀਤਾ ਵਿਰੋਧ

10/06/2015 5:29:09 PM

ਮਲੋਟ (ਜੁਨੇਜਾ)-ਪੰਜਾਬ ਸਰਕਾਰ ਵੱਲੋਂ ਕੀਤੇ ਨੋਟੀਫਿਕੇਸ਼ਨ ਰਾਹੀ ਹੁਣ ਝੋਨੇ ਦੀ ਖਰੀਦ ''ਤੇ ਵੱਖ-ਵੱਖ ਤਰ੍ਹਾਂ ਦੇ 7 ਫੀਸਦੀ ਟੈਕਸ ਲਾਏ ਗਏ ਹਨ। ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਹੈ ਕਿ ਸਰਕਾਰ ਵਲੋਂ ਨਰਮੇ ਦੀ ਖਰਾਬੀ ਲਈ ਐਲਾਨ ਕੀਤਾ ਮੁਆਵਜ਼ਾ ਕਿਸਾਨਾਂ ਤੋਂ ਹੀ ਵਸੂਲਿਆਂ ਜਾ ਰਿਹਾ ਹੈ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਦੀ ਮੀਟਿੰਗ ਬਲਾਕ ਪ੍ਰਧਾਨ ਹਰਦੀਪ ਸਿੰਘ ਸਰਾਵਾਂ ਬੋਦਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਵਿਣਤੀ ਵਿਚ ਕਿਸਾਨਾਂ ਨੇ ਹਿੱਸਾ ਲਿਆ। ਪ੍ਰੈੱਸ ਨੂੰ ਜਾਰੀ ਬਿਆਨ ਵਿਚ ਮਹਿਲ ਸਿੰਘ ਸ਼ਾਮ ਖੇੜਾ ਨੇ ਕਿਹਾ ਕਿ ਸਰਕਾਰ ਵੱਲੋਂ ਯੂਨੀਅਨ ਨੇ ਮਤਾ ਪਾਸ ਕਰਕੇ ਸਰਕਾਰੀ ਟੈਕਸ ਦਾ ਵਿਰੋਧ ਕੀਤਾ ਹੈ ਕਿਉਂਕਿ 600 ਕਰੋੜ ਨਰਮੇ ਲਈ ਖਰਾਬੇ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਨਵੇਂ ਟੈਕਸ ਨਾਲ 450 ਕਰੋੜ ਕਿਸਾਨਾਂ ਉੱਪਰ ਪਾ ਦਿੱਤੇ ਹਨ।

ਉਨ੍ਹਾਂ ਕਿ ਕਿਸਾਨਾਂ ਵੱਲੋਂ 18000 ਤੱਕ ਖਰਚ ਕਰ ਕੇ ਪ੍ਰਤੀ ਏਕੜ 5 ਕਿੱਲੋ ਤੋਂ 20 ਕਿੱਲੋ ਤੱਕ ਨਰਮਾ ਨਿਕਲ ਰਿਹਾ ਹੈ, ਇਸ ਲਈ ਮੁਆਵਜ਼ੇ ਲਈ 8 ਹਜ਼ਾਰ ਰਕਮ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ''ਤੇ ਲਾਏ ਟੈਕਸ ਵਾਪਸ ਲਏ ਜਾਣ ਅਤੇ ਨਰਮੇ ਦਾ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas