ਸ਼ੌਕ ਲਈ ਖ਼ਰੀਦੀ ਜਿਪਸੀ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਬਣੀ ਆਸ਼ੀਆਨਾ

12/24/2020 1:41:34 PM

ਨਵੀਂ ਦਿੱਲੀ/ਬਰਨਾਲਾ (ਅਸ਼ਵਨੀ ਕੁਮਾਰ) — ਦਿੱਲੀ ਦੀਆਂ ਸਰਹੱਦਾਂ ’ਤੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ 26 ਨਵੰਬਰ 2020 ਤੋਂ ਜਾਰੀ ਹੋਇਆ ਕਿਸਾਨ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨਾਂ ਦੇ ਸਮਰਥਨ ’ਚ ਕਈ ਸੂਬਿਆਂ ’ਚ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਨੂੰ ਜਿੱਥੇ ਸਿਆਸੀ ਆਗੂਆਂ ਦਾ ਸਮਰਥਨ ਮਿਲ ਰਿਹਾ ਹੈ, ਉਥੇ ਹੀ ਪਾਲੀਵੁੱਡ ਗਾਇਕ ਵੀ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਦੇ ਹੌਂਸਲੇ ਵਧਾਉਂਦੇ ਹੋਏ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਇਥੇ ਦੱਸਣਯੋਗ ਹੈ ਕਿ ਕਿਸਾਨਾਂ ਨਾਲ ਡਟੇ ਕਈ ਨੌਜਵਾਨਾਂ ਵੱਲੋਂ ਸ਼ੌਂਕ ਲਈ ਖ਼ਰੀਦੇ ਵਾਹਨ ਅੱਜ ਕਿਸਾਨੀ ਅੰਦੋਲਨ ’ਚ ਉਨ੍ਹਾਂ ਦਾ ਆਸ਼ੀਆਨਾ ਬਣ ਰਹੇ ਹਨ। 

ਇਹ ਵੀ ਪੜ੍ਹੋ : ਮੁਕੇਰੀਆਂ ’ਚ ਦਰਦਨਾਕ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ ਸਣੇ ਪਿਓ ਦੀ ਮੌਤ

ਬਰਨਾਲਾ ਦੇ ਪਿੰਡ ਤਾਜੋਕੇ ’ਚ ਰਹਿਣ ਵਾਲੇ ਨੌਜਵਾਨ ਕਿਸਾਨ ਗੁਰਦੀਪ ਸਿੰਘ ਜਿਪਸੀ ’ਚ ਦਿੱਲੀ ਬਾਰਡਰ ਪੁੱਜੇ ਹੋਏ ਹਨ। ਇਹ ਜਿਪਸੀ ਉਨ੍ਹਾਂ ਨੇ ਸ਼ੌਕ ਲਈ ਖ਼ਰੀਦੀ ਸੀ ਪਰ ਹੁਣ ਇਹੀ ਜਿਪਸੀ ਕਿਸਾਨ ਅੰਦੋਲਨ ’ਚ ਉਨ੍ਹਾਂ ਦਾ ਆਸ਼ੀਆਨਾ ਬਣੀ ਹੋਈ ਹੈ। ਦਿੱਲੀ ਦੀ ਠੰਡ ’ਚ ਪੂਰਾ ਦਿਨ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਉਹ ਜਿਪਸੀ ’ਚ ਹੀ ਕੰਬਲ ਵਿਛਾ ਕੇ ਸੌਂਦੇ ਹਨ। ਖਾਸ ਗੱਲ ਇਹ ਹੈ ਕਿ ਗੁਰਦੀਪ ਸਿੰਘ ਅਜਿਹੇ ਨੌਜਵਾਨ ਕਿਸਾਨ ਹਨ, ਜੋ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਗੁਰਦੀਪ ਸਿੰਘ ਮੁਤਾਬਕ ਉਨ੍ਹਾਂ ਕੋਲ ਆਪਣੀ ਖੇਤੀ ਵੀ ਹੈ ਪਰ ਖੇਤੀ ਦਾ ਜਨੂੰਨ ਇੰਨਾ ਹੈ ਕਿ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਪੰਜਾਬ ਦਾ ਨੌਜਵਾਨ ਖੇਤੀ ਤੋਂ ਬੇਮੁਖ ਹੋ ਕੇ ਸਿਰਫ਼ ਵਿਦੇਸ਼ਾਂ ਵੱਲ ਦੌੜ ਰਿਹਾ ਹੈ ਪਰ ਇਹ ਸੱਚ ਨਹੀਂ ਹੈ। ਪੰਜਾਬ ’ਚ ਹੀ ਹੁਣ ਵੱਡੀ ਗਿਣਤੀ ’ਚ ਨੌਜਵਾਨ ਕਿਸਾਨ ਖੇਤੀ ਨੂੰ ਹੀ ਪੇਸ਼ਾ ਬਣਾ ਰਹੇ ਹਨ। ਗੁਰਦੀਪ ਸਿੰਘ ਮੁਤਾਬਕ ਉਨ੍ਹਾਂ ਦੇ ਸੰਪਰਕ ’ਚ ਹੀ ਦਰਜਨਾਂ ਅਜਿਹੇ ਨੌਜਵਾਨ ਹਨ, ਜੋ ਗ੍ਰੈਜੂਏਸ਼ਨ ਤੋਂ ਬਾਅਦ ਠੇਕੇ ’ਤੇ ਖੇਤ ਲੈ ਕੇ ਚੰਗੀ ਕਮਾਈ ਕਰ ਰਹੇ ਹਨ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ 

ਪਿੰਡ 65 ਨੌਜਵਾਨ ਟਰਾਲੀਆਂ ’ਚ ਸਵਾਰ ਹੋ ਕੇ ਕਿਸਾਨ ਅੰਦਲੋਨ ’ਚ ਹੋਏ ਸ਼ਾਮਲ
ਖੇਤੀਬਾੜੀ ਕਾਨੂੰਨ ਨੂੰ ਲੈ ਕੇ ਉਨ੍ਹਾਂ ਦੇ ਮਨ ’ਚ ਵੀ ਸਵਾਲ ਹਨ, ਇਸ ਲਈ ਅੰਦੋਲਨ ਨੂੰ ਵੇਖੀਏ ਤਾਂ ਨੌਜਵਾਨ ਕਿਸਾਨਾਂ ਦੀ ਵੀ ਬਰਾਬਰ ਹਿੱਸੇਦਾਰੀ ਵਿਖਾਈ ਦਿੰਦੀ ਹੈ। ਉਨ੍ਹਾਂ ਦੇ ਆਪਣੇ ਪਿੰਡ ਤਾਜੋਕੇ ਤੋਂ ਹੀ 65 ਨੌਜਵਾਨ ਛੇ ਟਰਾਲੀਆਂ ਲੈ ਕੇ ਅੰਦੋਲਨ ’ਚ ਸ਼ਾਮਲ ਹੋਏ ਹਨ। ਸਾਰੀਆਂ ਟਰਾਲੀਆਂ ਤਮਾਮ ਜ਼ਰੂਰੀ ਸਾਜ਼ੋ-ਸਾਮਾਨ ਨਾਲ ਭਰੀਆਂ ਪਈਆਂ ਹਨ, ਜਿਨ੍ਹਾਂ ਨੂੰ ਘੱਟ ਤੋਂ ਘੱਟ 6 ਮਹੀਨਿਆਂ ਤੱਕ ਕੋਈ ਕਿੱਲਤ ਨਹੀਂ ਆਉਣ ਵਾਲੀ। ਤਾਜੋਕੇ ਦੇ ਨੌਜਵਾਨ ਕਿਸਾਨ ਬਹਾਦੁਰ ਸਿੰਘ ਦੇ ਮਨ ’ਚ ਵੀ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਸ਼ੰਕਾਵਾਂ ਹਨ। ਉਨ੍ਹਾਂ ਮੁਤਾਬਕ ਅੱਜ ਪੰਜਾਬ ਦਾ ਨੌਜਵਾਨ ਕਿਸਾਨ ਖੇਤੀ ਦੀ ਵੱਲ ਕਦਮ ਵਧਾ ਰਿਹਾ ਹੈ ਪਰ ਜੇਕਰ ਘੱਟ ਤੋਂ ਘੱਟ ਸਮਰਥਨ ਮੁੱਲ ’ਤੇ ਸਮਝੌਤਾ ਹੁੰਦਾ ਹੈ ਤਾਂ ਖੇਤੀ ਨੁਕਸਾਨ ਵਾਲਾ ਕਿੱਤਾ ਬਣ ਜਾਵੇਗੀ।

ਉਹ ਕਹਿੰਦੇ ਹਨ ਕਿ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਨਰਮੇ ਦਾ ਘੱਟ ਤੋਂ ਘੱਟ ਹੇਠਲਾ ਸਮਰਥਨ ਮੁੱਲ ਕਰੀਬ 5725 ਰੁਪਏ ਤੈਅ ਹੈ, ਉਸ ਨੂੰ ਬਾਜ਼ਾਰ ’ਚ 4200-4300 ਰੁਪਏ ’ਚ ਖਰੀਦਿਆ ਜਾਂਦਾ ਹੈ। ਇਸ ਲਈ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਸਾਨਾਂ ਦੇ ਮਨ ’ਚ ਉੱਠਣ ਵਾਲੇ ਸਵਾਲ ਨੂੰ ਵੇਖਦਿਆਂ ਖੇਤੀਬਾੜੀ ਕਾਨੂੰਨ ਨੂੰ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀ ਸਲਾਹ ਨਾਲ ਹੀ ਭਵਿੱਖ ਵਿਚ ਕਾਨੂੰਨ ਬਣਾਏ ਜਾਣ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri