ਰੋਹ ਨਾਲ ਭਰੀਆਂ ਬੀਬੀਆਂ ਨੇ ਉਡਾਈਆਂ ਮੋਦੀ ਦੀਆਂ ਧੱਜੀਆਂ, 6 ਸਾਲਾ ਬੱਚੀ ਨੇ ਦਿੱਤੀ ਸਿੱਧੀ ਚੁਣੌਤੀ (ਵੀਡੀਓ)

10/12/2020 8:37:43 PM

ਸੰਗਰੂਰ (ਹਨੀ)— ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ 'ਚ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਵੱਡੀ ਗਿਣਤੀ 'ਚ ਬੀਬੀਆਂ ਸਣੇ ਛੋਟੇ ਬੱਚੇ ਵੀ ਧਰਨੇ ਪ੍ਰਦਰਸ਼ਨਾਂ ਦਾ ਹਿੱਸਾ ਬਣ ਰਹੇ ਹਨ। ਕਿਸਾਨਾਂ ਦੇ ਨਾਲ-ਨਾਲ ਬੀਬੀਆਂ ਵੀ ਰੇਲ ਪੱਟੜੀਆਂ 'ਤੇ ਬੈਠ ਗਈਆਂ ਹਨ, ਜੋ ਸਰਕਾਰ ਨੂੰ ਲੰਮੇ ਹੱਥੀਂ ਲੈ ਰਹੀਆਂ ਹਨ। ਸੰਗਰੂਰ ਦੇ ਝਾੜ ਪਲਾਜ਼ਾ ਵਿਖੇ ਧਰਨੇ ਪ੍ਰਦਰਸ਼ਨ ਦੌਰਾਨ ਹੀ ਇਕ 6 ਸਾਲ ਦੀ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦੇ ਕਾਨੂੰਨ ਰੱਦ ਕਰਨ ਦੀ ਗੱਲ ਆਖੀ।  

ਇਹ ਵੀ ਪੜ੍ਹੋ: ਪਠਾਨਕੋਟ: ਦਰਿੰਦਿਆਂ ਦੀ ਹੈਵਾਨੀਅਤ, ਹਵਸ ਦੇ ਭੁੱਖਿਆਂ ਨੇ ਰਾਹ ਜਾਂਦੀ ਜਨਾਨੀ ਨੂੰ ਰੋਕ ਕੀਤਾ ਗੈਂਗਰੇਪ

ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਨਹੀਂ ਤਾਂ ਦਿੱਲੀ ਆ ਕੇ ਛਿੱਤਰ-ਪਰੇਡ ਵੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਥੇ ਬੀਬੀਆਂ ਵੱਲੋਂ ਰੋਜ਼ਾਨਾ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਸਵੇਰੇ ਧਰਨੇ ਵਾਲੀ ਜਗ੍ਹਾ 'ਤੇ ਬੀਬੀਆਂ ਜਦੋਂ ਪਹੁੰਚੀਆਂ ਤਾਂ ਉਨ੍ਹਾਂ ਨੇ ਪਹਿਲਾਂ ਮੋਦੀ ਦੇ ਪੁਤਲੇ 'ਤੇ ਜੁੱਤੀਆਂ ਦਾ ਹਾਰ ਪਾ ਕੇ ਅਤੇ ਜੁੱਤੀਆਂ ਮਾਰ ਕੇ ਮੋਦੀ ਖ਼ਿਲਾਫ਼ ਪਿੱਟ ਸਿਆਪਾ ਕੀਤਾ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਲਾਈਨ 'ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ

ਇਸ ਮੌਕੇ ਬੀਬੀਆਂ ਦਾ ਸਾਫ਼ ਤੌਰ 'ਤੇ ਕਹਿਣਾ ਸੀ ਕਿ ਜਾਂ ਤਾਂ ਸਾਡੀ ਜਾਨ ਜਾਵੇਗੀ ਜਾਂ ਕਾਨੂੰਨ ਵਾਪਸ ਹੋਣਗੇ। ਇਨ੍ਹਾਂ ਨੇ ਸਾਨੂੰ ਬਰਬਾਦ  ਕਰਕੇ ਰੱਖ ਦਿੱਤਾ ਹੈ। ਹੁਣ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦਾ ਪੱਖ ਬੋਲ ਰਹੀ ਹੈ ਕਿ ਪੰਜਾਬ 'ਚ ਬਿਜਲੀ ਸੰਕਟ ਆਉਣ ਵਾਲਾ ਹੈ, ਅਜਿਹਾ ਕੁਝ ਨਹੀਂ ਹੈ ਅਤੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਦਾਦੀ ਨਾਲ ਧਰਨੇ 'ਚ ਸ਼ਾਮਲ ਹੋਣ ਆਈ ਇਕ 6 ਸਾਲਾ ਛੋਟੀ ਬੱਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੋਦੀ ਨੂੰ ਚੁਣੌਤੀ ਦਿੰਦੇ ਕਿਹਾ ਕਿ ਮੋਦੀ ਜੀ ਤੁਸੀਂ ਕਾਨੂੰਨ ਵਾਪਸ ਲੈ ਲਵੋ, ਅਸੀਂ ਜੋ ਆਪਣੇ ਹੱਕ ਦੀ ਲੜਾਈ ਲੜਨ ਲਈ ਇਥੇ ਆਏ ਹੋਏ ਹਾਂ। ਜੇਕਰ ਤੁਸੀਂ ਨਾ ਸੁਧਰੇ ਤਾਂ ਅਤੇ ਲੋੜ ਪਈ ਤਾਂ ਅਸੀਂ ਦਿੱਲੀ ਵੀ ਆਵਾਂਗੇ, ਫਿਰ ਤੁਹਾਡੀ ਛਿੱਤਰ-ਪਰੇਡ ਕਰਕੇ ਜਾਵਾਂਗੇ।

ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ

ਉਥੇ ਹੀ ਧਰਨੇ 'ਚ ਸ਼ਾਮਲ ਹੋਣ ਆਈਆਂ ਬਜ਼ੁਰਗ ਬੀਬੀਆਂ ਨੇ ਤਿੱਖੇ ਤੇਵਰ ਵਿਖਾਉਂਦੇ ਹੋਏ ਕੇਂਦਰ ਸਰਕਾਰ ਨੂੰ ਸਪਸ਼ਟ ਕੀਤਾ ਕਿ ਉਹ ਖੇਤੀਬਾੜੀ ਕਾਨੂੰਨ ਨੂੰ ਵਾਪਸ ਰੱਦ ਕਰ ਦੇਣ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਹਨ ਤਾਂ ਸਾਡੇ ਘਰਾਂ ਤੱਕ ਆਉਂਦੇ ਹਨ, ਹੁਣ ਪਤਾ ਨਹੀਂ ਕਿੱਥੇ ਲੁਕ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਮਰ ਰਹੇ ਹਾਂ, ਸਾਡਾ ਪਰਿਵਾਰ ਮਰ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ ਦੀ ਬਹਾਦਰ ਕੁਸੁਮ ਨੂੰ ਅਕਾਲੀ ਦਲ ਨੇ ਕੀਤਾ ਸਨਮਾਨਤ, ਪੰਜਾਬ ਸਰਕਾਰ ਨੂੰ ਕੀਤੀ ਵੱਡੀ ਅਪੀਲ (ਵੀਡੀਓ)

ਔਰਤਾਂ ਨੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਇਹ ਸਰਕਾਰ ਵੀ ਉਨ੍ਹਾਂ ਦੇ ਪੱਖ 'ਚ ਬੋਲ ਰਹੀ ਹੈ ਕਿ ਪੰਜਾਬ 'ਚ ਬਿਜਲੀ ਸੰਕਟ ਆਉਣ ਵਾਲਾ ਹੈ ਜਦੋਂ ਤਾਲਾਬੰਦੀ ਸੀ ਤਾਂ ਉਸ ਸਮੇਂ ਇਹ ਸੰਕਟ ਆਇਆ ਨਹੀਂ। ਕਿਸਾਨਾਂ ਦੇ ਸਿਰਫ਼ 11 ਦਿਨ ਦੇ ਸੰਘਰਸ਼ ਦੇ ਚਲਦਿਆਂ ਕਿਵੇਂ ਇਹ ਸੰਕਟ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਤਾਂ ਕੋਈ ਨਹੀਂ ਮਰਿਆ, ਕੋਰੋਨਾ ਦਾ ਤਾਂ ਸਿਰਫ ਬਹਾਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਗੂ ਆਪ ਖੁਦ ਤਾਂ ਬਿਨਾਂ ਮਾਸਕ ਤੋਂ ਫਿਰਦੇ ਹਨ, ਹੁਣ ਕੋਰੋਨਾ ਕਿੱਥੇ ਗਿਆ ਹੈ। ਸਾਨੂੰ ਆਪਣੀ ਕੋਈ ਵੀ ਪਰਵਾਹ ਨਹੀਂ ਹੈ ਅਤੇ ਇਹ ਸੰਘਰਸ਼ ਜਾਰੀ ਰੱਖਾਂਗੇ।

ਇਹ ਵੀ ਪੜ੍ਹੋ: ਕੈਪਟਨ ਨਾਲ ਪੰਗਾ ਲੈਣਾ ਨਵਜੋਤ ਸਿੰਘ ਸਿੱਧੂ ਨੂੰ ਪਿਆ ਭਾਰੀ, ਸਿਆਸਤ 'ਚ ਹਾਸ਼ੀਏ 'ਤੇ ਪੁੱਜੇ


ਇਹ ਵੀ ਪੜ੍ਹੋ: ਮਕਸੂਦਾਂ ਚੌਕ 'ਚ ਪੁਲਸ ਤੇ ਕਿਸਾਨਾਂ ਵਿਚਾਲੇ ਹੋਈ ਝੜਪ, ਮਾਹੌਲ ਬਣਿਆ ਤਣਾਅਪੂਰਨ

shivani attri

This news is Content Editor shivani attri