ਗੁਰਦਾਸਪੁਰ ''ਚ ਵੀ ਭਾਜਪਾ ਆਗੂ ਦਾ ਕਿਸਾਨ ਜੱਥੇਬੰਦੀਆਂ ਵਲੋਂ ਘਿਰਾਓ, ਭੱਖਿਆ ਮਾਹੌਲ

03/27/2021 11:45:46 PM

ਗੁਰਦਾਸਪੁਰ (ਹਰਮਨ)-ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਦਾ ਕਿਸਾਨ ਜੱਥੇਬੰਦੀਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਪਿਛਲੇ 123 ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨ ਮੋਦੀ ਸਰਕਾਰ ਪਾਸੋਂ ਮੰਗ ਕਰ ਰਹੇ ਹਨ ਕਿ ਇਹ ਤਿੰਨ ਕਾਲੇ ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣ ਪਰ ਇਸ ਦੇ ਬਾਵਜੂਦ ਸਰਕਾਰ ਵਲੋਂ ਕੋਈ ਢੁੱਕਵਾਂ ਫੈਸਲਾ ਨਹੀਂ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ

ਇਸ ਦੌਰਾਨ ਭਾਜਪਾ ਵਲੋਂ ਪੰਜਾਬ ਸਰਕਾਰ ਦੇ ਚਾਰ ਸਾਲ ਦੀ ਕਾਰਗੁਜ਼ਾਰੀ ਨੂੰ ਕਟਹਿਰੇ ’ਚ ਖੜ੍ਹੀ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਰਾਜ ਦੀਆਂ ਕਥਿਤ ਨਾਕਾਮੀਆਂ ਦੱਸਣ ਲਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ। ਇਥੇ ਉਨ੍ਹਾਂ ਦੀ ਖਿੱਚ ਧੂਹ ਕੀਤੀ ਗਈ ਅਤੇ ਕੱਪੜੇ ਤੱਕ ਪਾੜ ਦਿੱਤੇ। ਇਸ ਮੌਕੇ ਭੜਕੇ ਲੋਕਾਂ ਨੇ ਕਾਲਾ ਤੇਲ ਸੁੱਟਿਆ, ਬੀਜੇਪੀ ਦਫਤਰ ਦੇ ਫਲੈਕਸ ਬੋਰਡ ਪਾੜ ਦਿੱਤੇ। ਕੁਰਸੀਆਂ ਤੋੜੀਆਂ ਅਤੇ ਟਾਇਰਾਂ ਨੂੰ ਅੱਗ ਲਾਕੇ ਗੁੱਸਾ ਕੱਢਿਆ। ਕਿਸਾਨਾਂ ਦਾ ਮਲੋਟ ’ਚ ਵੱਡਾ ਜਮਾਵੜਾ ਲੱਗ ਗਿਆ ਜਿਸ ਕਰਕੇ ਮਹੌਲ ਤਣਾਅ ਪੂਰਨ ਬਣਿਆ ਰਿਹਾ।

ਇਹ ਵੀ ਪੜ੍ਹੋ-ਪ੍ਰਾਈਵੇਟ ਸਕੂਲਾਂ ਤੇ ਟਰਾਂਸਪੋਰਟ ਮਾਲਕਾਂ ਦਾ ਸਰਕਾਰ ਵਿਰੁੱਧ ਫੁੱਟਿਆ ਗੁੱਸਾ, ਇੰਝ ਕੱਢੀ ਭੜਾਸ

ਗੁਰਦਾਸਪੁਰ ਵਿਖੇ ਵੀ ਘੇਰਿਆ ਗਿਆ ਭਾਜਪਾ ਵਿਧਾਇਕ ਨੂੰ
ਇਸੇ ਤਰ੍ਹਾਂ ਗੁਰਦਾਸਪੁਰ ਵਿਖੇ ਵੀ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਉਪ ਪ੍ਰਧਾਨ ਨਰਿੰਦਰ ਸਿੰਘ ਪਰਮਾਰ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਸਖਤ ਵਿਰੋਧ ਕਰਦਿਆਂ ਘਿਰਾਓ ਕੀਤਾ। ਉਹ ਵੀ ਕਾਂਗਰਸ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਨੂੰ ਅਸਫਲ ਦੱਸਣ ਲਈ ਇਥੇ ਪੁੱਜੇ ਹੋਏ ਸਨ। 
ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੇ ਸੂਬਾ ਉਪ ਪ੍ਰਧਾਨ ਨਰਿੰਦਰ ਸਿੰਘ ਪਰਮਾਰ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੇ ਨਿਵਾਸ ਸਥਾਨ 'ਤੇ ਕਰੀਬ ਚਾਰ ਵਜੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਬੁਲਾਈ ਸੀ।

ਇਹ ਵੀ ਪੜ੍ਹੋ-ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਨਾਰੰਗ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ

ਨਰਿੰਦਰ ਪਰਮਾਰ ਦੀ ਆਮਦ ਦਾ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਣ 'ਤੇ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਪਹੁੰਚ ਗਏ। ਉਥੇ ਕਿਸਾਨ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਡੀਐਸਪੀ ਸਿਟੀ ਸੁਖਪਾਲ ਸਿੰਘ ਅਤੇ ਥਾਣਾ ਮੁਖੀ ਜਬਰਜੀਤ ਸਿੰਘ ਸਮੇਤ ਭਾਰੀ ਪੁਲਸ ਫੋਰਸ ਵੀ ਮੌਕੇ 'ਤੇ ਪਹੁੰਚ ਗਈ। ਕਰੀਬ ਢਾਈ ਘੰਟੇ ਰੋਸ ਪ੍ਰਦਰਸ਼ਨ ਦਾ ਇਹ ਸਿਲਸਿਲਾ ਜਾਰੀ ਰਿਹਾ, ਜਿਸ ਪਿੱਛੋਂ ਕਿਸਾਨ ਆਗੂ ਧਰਨਾ ਲਗਾ ਕੇ ਬੈਠ ਗਏ।

ਪੁਲਸ ਨੇ ਵੱਡੀ ਜੱਦੋ ਜਹਿਦ ਪਿੱਛੋਂ ਕਿਸਾਨ ਆਗੂਆਂ ਨੂੰ ਸਮਝਾਇਆ ਨਰਿੰਦਰ ਪਰਮਾਰ ਨੂੰ ਉੱਥੋਂ ਰਵਾਨਾ ਕੀਤਾ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਉੱਥੇ ਮੌਜੂਦ ਭਾਜਪਾ ਆਗੂਆਂ ਨੇ ਵੀ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿੱਚ ਮੱਖਣ ਕੁਹਾੜ, ਇੰਦਰਪਾਲ ਸਿੰਘ, ਬਲਬੀਰ ਸਿੰਘ ਰੰਧਾਵਾ, ਅਮਰਜੀਤ ਸ਼ਾਸਤਰੀ, ਸੁਖਦੇਵ ਸਿੰਘ ਭੋਜਰਾਜ, ਐੱਸਪੀ ਸਿੰਘ ਗੋਸਲ, ਅਮਰ ਕ੍ਰਾਂਤੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ।

Sunny Mehra

This news is Content Editor Sunny Mehra