ਜਨਵਰੀ ਤੋਂ ਬਾਅਦ ਨਹੀਂ ਦਿੱਤਾ ਗੰਨੇ ਦਾ ਬਕਾਇਆ, ਕਿਸਾਨ ਵਿੱਢਣਗੇ ਸੰਘਰਸ਼

07/17/2018 2:01:58 PM

ਸਾਹਨੇਵਾਲ : ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਅਖਵਾਉਣ ਵਾਲੀ ਕਾਂਗਰਸ ਸਰਕਾਰ ਨੇ ਕਰੀਬ 6 ਮਹੀਨੇ ਤੋਂ ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਅਜੇ ਤੱਕ ਵੀ ਗੰਨੇ ਦੀ ਫਸਲ ਦੀ ਅਦਾਇਗੀ ਨਹੀਂ ਕੀਤੀ, ਜਿਸ ਕਾਰਨ 800 ਦੇ ਕਰੀਬ ਕਿਸਾਨ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਣ ਦੀ ਤਿਆਰੀ 'ਚ ਹਨ।
ਜਾਣਕਾਰੀ ਮੁਤਾਬਕ ਕਿਸਾਨਾਂ ਨੇ ਦੱਸਿਆ ਕਿ 20 ਜਨਵਰੀ ਤੋਂ ਬਾਅਦ ਉਨ੍ਹਾਂ ਨੂੰ ਗੰਨੇ ਦੀ ਅਦਾਇਗੀ ਨਹੀਂ ਕੀਤੀ ਗਈ, ਜਦੋਂ ਕਿ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਮੋਰਿੰਡਾ ਨੂੰ 10-10 ਕਰੋੜ, ਬਟਾਲਾ ਨੂੰ 5 ਕਰੋੜ, ਜਦੋਂ ਕਿ ਸਿਆਸਤ ਕਾਰਨ ਸ਼ਾਹਪੁਰ ਦੀਆਂ ਚੋਣਾਂ ਸਬੰਧੀ ਨਕੋਦਰ ਖੰਡ ਮਿੱਲ ਲਈ ਸਭ ਤੋਂ ਜ਼ਿਆਦਾ 15 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਪਰ ਪੰਜਾਬ ਦੀ ਇਸ ਲਾਚਾਰ ਖੰਡ ਮਿੱਲ ਬੁੱਢੇਵਾਲ ਲਈ ਸਿਰਫ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਬੁੱਢੇਵਾਲ ਖੰਡ ਮਿੱਲ 'ਚ ਗੰਨਾ ਸੁੱਟਣ ਵਾਲੇ ਕਿਸਾਨਾਂ ਨੇ ਕੀ ਭਾਰੀ ਗਲਤੀ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ 23 ਜੁਲਾਈ ਤੱਕ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਜਾਰੀ ਨਾ ਕੀਤੀ ਤਾਂ ਉਹ 24 ਜੁਲਾਈ ਤੋਂ ਆਪਣਾ ਸੰਘਰਸ਼ ਆਰੰਭ ਕਰ ਦੇਣਗੇ।