ਪਟਿਆਲਾ: ਮੋਤੀ ਮਹਿਲ ਦੀ ਥਾਂ ਹੁਣ ਪਿੰਡ ਮਹਿਮੂਦਪੁਰ ਮੰਡੀ ਵਿਖੇ ਧਰਨੇ ''ਤੇ ਬੈਠਣਗੇ ਕਿਸਾਨ

09/21/2017 5:58:28 PM

ਪਟਿਆਲਾ— ਪੰਜਾਬ-ਹਰਿਆਣਾ ਹਾਈਕੋਰਟ ਤੋਂ 22 ਸਤੰਬਰ ਨੂੰ ਕੀਤੇ ਜਾਣ ਵਾਲੇ ਮਹਾ ਪ੍ਰਦਰਸ਼ਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਪਟਿਆਲਾ 'ਚ ਡੀ. ਸੀ. ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ 'ਚ ਪਟਿਆਲਾ ਪ੍ਰਸ਼ਾਸਨ ਅਤੇ ਕਿਸਾਨ ਸੰਗਠਨਾਂ ਦੇ ਵਿੱਚ ਜਗ੍ਹਾ ਨੂੰ ਲੈ ਕੇ ਸਹਿਮਤੀ ਬਣੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਕਿਸਾਨ ਮੋਤੀ ਮਹਿਲ ਦੀ ਬਜਾਏ ਪਿੰਡ ਮਹਿਮੂਦਪੁਰ ਮੰਡੀ ਵਿਖੇ ਧਰਨੇ 'ਤੇ ਬੈਠਣਗੇ। ਪਹਿਲਾਂ ਕਿਸਾਨ ਮੋਤੀ ਮਹਿਲ ਦੀ ਥਾਂ ਧਰਨਾ ਦੇਣ ਵਾਲੇ ਸਨ। ਤੁਹਾਨੂੰ ਦੱਸ ਦਈਏ ਕਿਸਾਨ ਇਹ ਧਰਨਾ ਸਰਕਾਰ ਦੀਆਂ ਨੀਤੀਆਂ ਖਿਲਾਫ ਦੇਣ ਵਾਲੇ ਹਨ। ਇਹ ਧਰਨਾ 5 ਦਿਨਾਂ ਤੱਕ ਚੱਲੇਗਾ।