ਸਮਰਾਲਾ ''ਚ ਕਿਸਾਨਾਂ ਦਾ ਵਿਦਰੋਹ, ਲੁਧਿਆਣਾ-ਚੰਡੀਗੜ੍ਹ ਹਾਈਵੇਅ ਕੀਤਾ ਜਾਮ (ਤਸਵੀਰਾਂ)

08/29/2021 2:33:07 PM

ਸਮਰਾਲਾ (ਸੰਜੇ ਗਰਗ) : ਨਵੇਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ 7 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੇ ਬੀਤੇ ਦਿਨ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਨਿਹੱਥੇ ਕਿਸਾਨਾਂ ’ਤੇ ਕੀਤੇ ਪੁਲਸ ਤਸ਼ੱਦਦ ਖ਼ਿਲਾਫ਼ ਵਿਦਰੋਹ ਦਾ ਵਿਗੁਲ ਵਜਾਉਂਦੇ ਹੋਏ ਕੇਂਦਰ ਦੀ ਭਾਜਪਾ ਅਤੇ ਹਰਿਆਣਾ ਸਰਕਾਰ ਨੂੰ ਗੱਦੀ ਤੋਂ ਲਾਹ ਕੇ ਸੁੱਟਣ ਦਾ ਐਲਾਨ ਕੀਤਾ ਹੈ। ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਐਤਵਾਰ ਨੂੰ ਸਮਰਾਲਾ ਵਿਖੇ ਸਰਹਿੰਦ ਨਹਿਰ ਦੇ ਨੀਲੋਂ ਪੁਲ ਵਿਖੇ ਇੱਕਠੇ ਹੋਏ ਇਲਾਕੇ ਦੇ ਸੈਂਕੜੇ ਹੀ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਪੂਰੀ ਤਰ੍ਹਾਂ ਜਾਮ ਕਰ ਦਿੱਤਾ।

ਇਹ ਵੀ ਪੜ੍ਹੋ : ਸਮਰਾਲਾ 'ਚ ਸਹੁਰਿਆਂ ਵੱਲੋਂ ਨੂੰਹ 'ਤੇ ਹੈਵਾਨੀਅਤ ਦਿਖਾਉਣ ਦੀ ਦਿਲ ਕੰਬਾਊ ਵੀਡੀਓ ਹੋਈ ਵਾਇਰਲ

ਗੁੱਸੇ ’ਚ ਭੜਕੇ ਹੋਏ ਕਿਸਾਨਾਂ ਨੇ ਭਾਰੀ ਹੰਗਾਮਾ ਕਰਦੇ ਹੋਏ ਹੋਰ ਵੀ ਸਾਰੇ ਪ੍ਰਮੁੱਖ ਮਾਰਗਾਂ ’ਤੇ ਆਵਾਜਾਈ ਨੂੰ ਠੱਪ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨਾਂ ਦਾ ਜ਼ੋਰਦਾਰ ਪ੍ਰਦਰਸ਼ਨ ਜਾਰੀ ਹੈ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕਦੇ ਹੋਏ ਕਿਸਾਨਾਂ ਨੇ ਇੱਥੋਂ ਤੱਕ ਚਿਤਵਾਨੀ ਦੇ ਦਿੱਤੀ ਕਿ ਜੇਕਰ ਲੋੜ ਪਈ ਤਾਂ ਪੰਜਾਬ ਦੇ ਲੱਖਾਂ ਕਿਸਾਨ ਹਰਿਆਣਾ ਵਿਖੇ ਪਹੁੰਚ ਕੇ ਖੱਟੜ ਸਰਕਾਰ ਨੂੰ ਗੱਦੀ ਤੋਂ ਲਾਹ ਕੇ ਹੇਠਾ ਸੁੱਟ ਦੇਣਗੇ।

ਇਹ ਵੀ ਪੜ੍ਹੋ : ਧੀ ਬਰਾਬਰ ਮਾਸੂਮ ਬੱਚੀ ਨਾਲ 5 ਬੱਚਿਆਂ ਦੇ ਪਿਓ ਦੀ ਹੈਵਾਨੀਅਤ, ਚੁਬਾਰੇ 'ਤੇ ਲਿਜਾ ਕੇ ਕੀਤਾ ਜਬਰ-ਜ਼ਿਨਾਹ


ਇਸ ਮੌਕੇ ਹਾਜ਼ਰ ਪੰਜਾਬ ਦੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਵੱਡੀ ਚਿਤਵਾਨੀ ਦਿੰਦਿਆ ਆਖਿਆ ਕਿ ਉਹ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਭੜਕਾਉਣ ਦੀ ਸਾਜਿਸ਼ਾਂ ਨੂੰ ਤੁਰੰਤ ਬੰਦ ਕਰ ਦੇਵੇ ਅਤੇ ਜੇਕਰ ਕਿਸਾਨ ਭੜਕ ਗਏ ਤਾਂ ਸਰਕਾਰਾਂ ਤੋਂ ਕੁਝ ਵੀ ਸੰਭਾਲਿਆ ਨਹੀਂ ਜਾਣਾ।

ਇਹ ਵੀ ਪੜ੍ਹੋ : ਚੰਡੀਗੜ੍ਹ : 'ਆਪ' ਪੰਜਾਬ ਦੇ ਮਹਿਲਾ ਵਿੰਗ ਨੇ ਘੇਰਿਆ ਭਾਜਪਾ ਦਾ ਦਫ਼ਤਰ, ਕੀਤੀ ਜੰਮ ਕੇ ਨਾਅਰੇਬਾਜ਼ੀ

ਇਨ੍ਹਾਂ ਆਗੂਆਂ ਨੇ ਹਰਿਆਣਾ ਵਿਖੇ ਸ਼ਾਂਤਮਈ ਰਹਿ ਕੇ ਕਾਲੀਆਂ ਝੰਡੀਆਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਅੰਨੇਵਾਹ ਕੁੱਟ-ਕੁੱਟ ਜ਼ਖਮੀ ਕਰਨ ਦੀ ਘਟਨਾ ਨੂੰ ਦੇਸ਼ ’ਤੇ ਕਲੰਕ ਅਤੇ ਲੋਕਤੰਤਰ ਨੂੰ ਖ਼ਤਰਾ ਦੱਸਿਆ। ਇਸ ਦੌਰਾਨ ਟ੍ਰੈਫਿਕ ਜਾਮ ਹੋਣ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਅਤੇ ਵੱਡੀ ਗਿਣਤੀ 'ਚ ਲੋਕ ਜਾਮ 'ਚ ਫਸੇ ਹੋਏ ਦਿਖਾਈ ਦਿੱਤੇ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita