ਬਕਾਇਆ ਨਾ ਮਿਲਣ ''ਤੇ ''ਸ਼ੂਗਰ ਮਿੱਲ'' ਖਿਲਾਫ ਡਟੇ ਕਿਸਾਨ, ਦਿੱਤੀ ਧਮਕੀ

06/04/2019 4:25:06 PM

ਹੁਸ਼ਿਆਰਪੁਰ : ਮੁਕੇਰੀਆਂ 'ਚ ਡੀ. ਪੀ. ਯਾਦਵ ਦੀ ਸ਼ੂਗਰ ਮਿਲ 'ਇੰਡੀਅਨ ਸਕਰੋਚ ਲਿਮਟਿਡ' ਵਲੋਂ ਗੰਨੇ ਦੀ 400 ਕਰੋੜ ਰੁਪਏ ਬਕਾਇਆ ਰਾਸ਼ੀ ਨਾ ਦੇਣ ਕਾਰਨ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਸੰਗਠਨਾਂ ਵਲੋਂ 5 ਕਿਸਾਨਾਂ ਨੂੰ ਸਿੰਘਪੁਰ ਜਟਾ ਪਿੰਡ ਦੇ ਖੇਤਾਂ 'ਚ ਮਰਨ ਵਰਤ 'ਤੇ ਬਿਠਾ ਦਿੱਤਾ ਗਿਆ ਹੈ। ਕਿਸਾਨਾਂ ਨੇ ਮਿੱਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਦਾ ਪੈਸਾ ਵਾਪਸ ਨਹੀਂ ਕੀਤਾ ਗਿਆ ਤਾਂ ਉਹ ਆਪਣਾ ਸਰੀਰ ਤਿਆਗ ਦੇਣਗੇ ਅਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਜਾਣਕਾਰੀ ਮੁਤਾਬਕ 'ਇੰਡੀਅਨ ਸਕਰੋਚ ਲਿਮਟਿਡ' ਨੇ ਪਿਛਲੇ ਲੰਬੇ ਸਮੇਂ ਤੋਂ ਗੰਨਾ ਉਤਪਾਦਕ ਕਿਸਾਨਾਂ ਦਾ ਕਰੀਬ 400 ਕਰੋੜ ਰੁਪਿਆ ਵਾਪਸ ਕਰਨਾ ਹੈ ਪਰ ਹਰ ਵਾਰ ਕਿਸਾਨਾਂ ਨਾਲ ਸ਼ੂਗਰ ਮਿੱਲ ਟਾਲ-ਮਟੋਲ ਕਰ ਜਾਂਦੀ ਹੈ। ਮਿੱਲ ਦੀਆਂ ਅਜਿਹੀਆਂ ਨੀਤੀਆਂ ਤੋਂ ਤੰਗ ਆ ਕੇ ਹੀ ਸਮੂਹ ਕਿਸਾਨ ਸੰਗਠਨਾਂ ਵਲੋਂ ਸ਼ੂਗਰ ਮਿੱਲ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮਿੱਲ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਗਈ ਹੈ। 
 

Babita

This news is Content Editor Babita