ਕਰਜ਼ ਮੁਆਫੀ ਦੇ ਤੀਜੇ ਪੜਾਅ ਤਹਿਤ ਕੈਪਟਨ ਨੇ ਵੰਡੇ ਸਰਟੀਫਿਕੇਟ

01/24/2019 6:36:02 PM

ਸ੍ਰੀ ਕੇਸਗੜ੍ਹ ਸਾਹਿਬ (ਰਾਕੇਸ਼ ਰਾਣਾ)— ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨ ਵੀਰਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੰਡਣ ਲਈ ਅੱਜ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕੇਸਗੜ੍ਹ ਸਾਹਿਬ ਦਸ਼ਮੇਸ਼ ਮਾਰਸ਼ਲ ਅਕੈਡਮੀ 'ਚ ਪਹੁੰਚ ਕੇ 2413 ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਕੈਪਟਨ ਨੇ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਗਾਇਆ।

ਦੱਸਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਪਹਿਲਾਂ ਸ੍ਰੀ ਕੇਸਗੜ੍ਹ ਸਾਹਿਬ 'ਚ ਨਤਮਸਤਕ ਹੋਏ ਅਤੇ ਫਿਰ ਬਾਅਦ 'ਚ ਕੈਪਟਨ ਨੇ ਸ੍ਰੀ ਕੇਸਗੜ੍ਹ ਸਾਹਿਬ ਦਸ਼ਮੇਸ਼ ਮਾਰਸ਼ਲ ਅਕੈਡਮੀ 'ਚ ਪਹੁੰਚ ਕੇ 2413 ਲਾਭਪਾਤਰੀ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ। ਇਸ ਤੋਂ ਇਲਾਵਾ ਕੈਪਟਨ ਪਾਣੀ ਦੀ ਸਮੱਸਿਆ ਦੇ ਹੱਲ ਲਈ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਪੈਂਦੇ ਚੰਗਰ ਇਲਾਕੇ ਦੇ ਲੋਕਾਂ ਦੀ 'ਤੁਪਕਾ ਸਿੰਚਾਈ ਸਕੀਮ' ਦਾ ਉਦਘਾਟਨ ਵੀ ਕੀਤਾ।

 

shivani attri

This news is Content Editor shivani attri