ਸਾਰੇ ਰੁਝੇਵੇਂ ਛੱਡ ਕੇ ਕੌਮੀ ਤਰਜੀਹ ''ਤੇ ਕਿਸਾਨ ਮਸਲੇ ਹੱਲ ਕਰਨ ਮੋਦੀ : ਸੁਖਬੀਰ ਬਾਦਲ

11/28/2020 8:33:11 PM

ਚੰਡੀਗੜ੍ਹ,(ਜ.ਬ.)–ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਉਹ ਆਪਣੇ ਰੁਝੇਵੇਂ ਛੱਡ ਕੇ ਕੌਮੀ ਤਰਜੀਹ 'ਤੇ ਦੇਸ਼ ਦੇ ਸੰਘਰਸ਼ ਕਰ ਰਹੇ ਅੰਨਦਾਤੇ ਦੀਆਂ ਵਾਜਬ ਮੰਗਾਂ ਮੰਨ ਕੇ ਮਸਲੇ ਦਾ ਨਿਪਟਾਰਾ ਕਰਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੋਸ ਵਿਖਾਵਾ ਕਰ ਰਹੇ ਅੰਨਦਾਤਾ ਦੀਆਂ 3 ਕਿਸਾਨ ਵਿਰੋਧੀ ਐਕਟਾਂ ਬਾਰੇ ਮੰਗ ਬਿਲਕੁਲ ਵਾਜਬ ਤੇ ਸੰਵਿਧਾਨਕ ਹਨ। ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਵਾਰ-ਵਾਰ ਆਖਿਆ ਹੈ ਕਿ ਕਿਸਾਨਾਂ ਦੀਆਂ ਜਿਣਸਾਂ ਦੀ ਐੱਮ. ਐੱਸ. ਪੀ. ਅਨੁਸਾਰ ਯਕੀਨੀ ਖਰੀਦ ਹਰ ਹਾਲਤ ਵਿਚ ਜਾਰੀ ਰਹੇਗੀ। ਜੇਕਰ ਅਜਿਹਾ ਹੈ ਤਾਂ ਫਿਰ ਸਰਕਾਰ ਦੀ ਵਚਨਬੱਧਤਾ ਨੂੰ ਲੋੜੀਂਦੇ ਕਾਨੂੰਨ ਰਾਹੀਂ ਕਾਨੂੰਨੀ ਰੂਪ ਦੇਣ ਵਿਚ ਕੋਈ ਮੁਸ਼ਕਿਲ ਜਾਂ ਇਤਰਾਜ਼ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ : ਕਿਸਾਨਾਂ 'ਤੇ ਕੀਤੇ ਜ਼ੁਲਮ ਦੀ ਮੁਆਫੀ ਮੰਗੇ ਖੱਟਰ, ਫਿਰ ਕਰਾਂਗਾ ਗੱਲਬਾਤ : ਕੈਪਟਨ

ਪਾਰਟੀ ਦੀ ਕੋਰ ਕਮੇਟੀ ਦੀ ਅੱਜ ਹੋਈ ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਬੇਹੱਦ ਭੜਕਾਊ, ਖਤਰਨਾਕ ਤੇ ਵੰਡ ਪਾਊ ਬਿਆਨ ਦਿੰਦਿਆਂ ਕਿਸਾਨਾਂ ਨੂੰ ਖਾਲਿਸਤਾਨੀ ਕਰਾਰ ਦੇਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ। ਪਾਰਟੀ ਨੇ ਸਵਾਲ ਕੀਤਾ ਕਿ ਕੀ ਖੱਟੜ ਤੇ ਉਨ੍ਹਾਂ ਦੀ ਪਾਰਟੀ ਨੂੰ ਕਿਸਾਨ ਪਰਿਵਾਰਾਂ ਦੇ ਕਸੂਤੇ ਫਸੇ ਬਜ਼ੁਰਗ ਮਰਦ ਤੇ ਔਰਤਾਂ ਖਾਲਿਸਤਾਨੀ ਨਜ਼ਰ ਆਉਂਦੀਆਂ ਹਨ? ਪਾਰਟੀ ਨੇ ਕਿਹਾ ਕਿ ਇਹ ਕਿਸਾਨ ਨਹੀਂ ਬਲਕਿ ਹਰਿਆਣਾ ਦੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦਿਵਸ ਵਾਲੇ ਦਿਨ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ। ਮੀਟਿੰਗ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਕੋਰ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ 'ਤੇ ਕਾਂਗਰਸ ਦੀ ਪੁਰਾਣੀ ਚਾਲ ਮੁਤਾਬਕ ਵਿਰੋਧੀਆਂ ਨੂੰ ਵੱਖਵਾਦੀ ਕਰਾਰ ਦੇਣ ਦਾ ਕੰਮ ਕਰਨ ਦੇ ਦੋਸ਼ ਲਾਏ। ਉਹਨਾਂ ਕਿਹਾ ਕਿ ਇਹੀ ਉਹੀ ਮਾਨਸਿਕਤਾ ਹੈ ਜੋ 1982 ਵਿਚ ਅਕਾਲੀ ਵਿਧਾਇਕਾਂ ਖਿਲਾਫ ਕਾਂਗਰਸੀ ਜ਼ਬਰ ਲਈ ਜ਼ਿੰਮੇਵਾਰ ਸੀ ਤੇ ਡੇਢ ਦਹਾਕੇ ਤੱਕ ਚਲਦੀ ਰਹੀ ਤੇ ਸੰਘਰਸ਼ਸ਼ੀਲ ਦੇਸ਼ ਭਗਤ ਭਾਈਚਾਰੇ ਨੂੰ ਵੱਖਵਾਦੀ ਕਰਾਰ ਦਿੱਤਾ ਜਾਂਦਾ ਰਿਹਾ।

ਇਹ ਵੀ ਪੜ੍ਹੋ : ਸ਼ਰਾਬੀ ਪੁਲਸ ਮੁਲਾਜ਼ਮ ਦਾ ਕਾਰਾ, ਇਕੋ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਚੜਾਈ ਕਾਰ

ਅਕਾਲੀ ਦਲ ਨੇ ਇਕ ਮਤੇ ਵਿਚ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ਖਿਲਾਫ ਵਰਤੀਆਂ ਦਮਨਕਾਰੀ ਤੇ ਜ਼ਬਰ ਵਾਲੀਆਂ ਕਾਰਵਾਈਆਂ ਨੂੰ ਸਹੀ ਠਹਿਰਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਾ ਕਿ ਸੱਚਾਈ ਇਹ ਹੈ ਕਿ ਭਾਜਪਾ ਤੇ ਕੇਂਦਰ ਅਤੇ ਹਰਿਆਣਾ ਵਿਚ ਇਸਦੀਆਂ ਸਰਕਾਰਾਂ ਕਿਸਾਨਾਂ ਦੀ ਧਰਮ ਨਿਰਪੱਖ ਤੇ ਲੋਕਤੰਤਰੀ ਲਹਿਰ ਦੀ ਸਫਲਤਾ ਤੋਂ ਬੁਖਲਾ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਹਰ ਅਕਾਲੀ ਵਰਕਰ ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਦਾ ਹਿੱਸਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਤਿੰਨਾਂ ਤਖ਼ਤ ਸਾਹਿਬਾਨਾ ਤੋਂ ਚੰਡੀਗੜ• ਤੱਕ ਵੱਡੇ ਕਿਸਾਨ ਮਾਰਚ ਕੱਢੇ। ਪਾਰਟੀ ਨੇ ਬਾਅਦ ਵਿਚ ਆਪਣੇ ਯਤਨ ਕਿਸਾਨਾਂ ਦੇ ਚਲ ਰਹੇ ਸੰਘਰਸ਼ ਨਾਲ ਜੋੜ ਦਿੱਤੇ ਕਿਉਂਕਿ ਅਜਿਹਾ ਖਦਸ਼ਾ ਸੀ ਕਿ ਅਕਾਲੀ ਦਲ ਵੱਲੋਂ ਬਰਾਬਰ ਪ੍ਰੋਗਰਾਮ ਰੱਖਣ ਨਾਲ ਕੇਂਦਰ ਖਿਲਾਫ ਇਕਜੁੱਟ ਲੜਾਈ 'ਚ ਵਿਘਨ ਪੈ ਸਕਦਾ ਹੈ। ਉਸ ਦਿਨ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਇੱਛਾਵਾਂ ਅਨੁਸਾਰ ਸਾਡਾ ਸਾਰਾ ਧਿਆਨ ਤੇ ਯਤਨ ਇਕਜੁੱਟ ਹੋ ਕੇ ਲੜਨ 'ਤੇ ਲੱਗਾ ਹੈ ਤੇ ਸਾਡੇ ਵਰਕਰ ਵੱਖ ਵੱਖ ਪੱਧਰਾਂ 'ਤੇ ਇਸ ਸੰਘਰਸ਼ ਵਿਚ ਦਿਲੋਂ ਸ਼ਾਮਲ ਹਨ। ਅਕਾਲੀ ਦਲ ਨੇ ਸ੍ਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ੍ਰ ਸਿਕੰਦਰ ਸਿੰਘ ਮਲੂਕਾ ਦੀ ਸ਼ਮੂਲੀਅਤ ਵਾਲੀ ਤਿੰਨ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਜੋ ਕਿ ਹਮ ਖਿਆਲੀ ਕੌਮੀ ਤੇ ਖੇਤਰੀ ਪਾਰਟੀਆਂ ਨਾਲ ਗੱਲਬਾਤ ਕਰ ਕੇ ਕਿਸਾਨਾਂ ਲਈ ਨਿਆਂ ਹਾਸਲ ਕਰਨ ਵਾਸਤੇ ਸਮਰਥਨ ਜੁਟਾਉਏਗੀ ਤੇ ਉਹਨਾਂ ਖਿਲਾਫ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੰਮ ਕਰੇਗੀ। ਇਹ ਕਮੇਟੀ ਚਲ ਰਹੇ ਕਿਸਾਨ ਸੰਘਰਸ਼ ਦੇ ਪ੍ਰਬੰਧਾਂ ਨਾਲ ਵੀ ਸੰਘਰਸ਼ ਦੀ ਸਫਲਤਾ ਲਈ ਤਾਲਮੇਲ ਬਣਾਏਗੀ।

Deepak Kumar

This news is Content Editor Deepak Kumar