ਕਿਸਾਨਾਂ ਨੂੰ ਕਣਕ ਦੀ ਸਿੰਚਾਈ ਲਈ 8 ਘੰਟੇ ਬਿਜਲੀ ਮਿਲੇ - ਸੰਧੂ, ਮਰਖਾਈ

12/10/2017 3:48:41 PM


ਜ਼ੀਰਾ (ਅਕਾਲੀਆਂ ਵਾਲਾ) - ਪੰਜਾਬ ਦੇ ਕਿਸਾਨਾਂ ਨੇ ਇਸ ਵਾਰ ਕਣਕ ਦੀ ਬਿਜਾਈ ਕਾਫੀ ਸੰਕਟ ਮਈ ਦੌਰ ਨਾਲ ਬੀਜੀ ਹੈ ਪਰ ਪਾਵਰ ਕਾੱਮ ਵੱਲੋਂ ਕਿਸਾਨਾਂ ਨੂੰ ਨਿਰੰਤਰ ਬਿਜਲੀ ਦੀ ਸਪਲਾਈ ਨਾ ਮਿਲਣ 'ਤੇ ਉਨ੍ਹਾਂ 'ਚ ਰੋਸ ਪਾਇਆ ਜਾ ਰਿਹਾ ਹੈ। ਇਹ ਵਿਚਾਰ ਇੰਟਕ ਦੇ ਸੂਬਾ ਉਪ ਚੇਅਰਮੈਨ ਬਲਜੀਤ ਸਿੰਘ ਸੰਧੂ, ਨੰਬਰਦਾਰ ਸਰਦੂਲ ਸਿੰਘ ਮਰਖਾਈ ਅਤੇ ਸੀਨੀਅਰ ਆਗੂ ਹਜ਼ੂਰਾ ਸਿੰਘ ਸੰਧੂ ਨੇ ਪੱਤਕਾਰਾਂ ਨਾਲ ਸਾਂਝੇ ਕੀਤੇ। ਇਸ ਵਾਰ ਮੌਸਮ ਦੀ ਕਰੋਪੀ ਕਾਰਨ ਕਈ ਥਾਵਾਂ' 'ਤੇ ਕਣਕ ਕਰੰਡ ਹੋ ਗਈ। ਜਿਸ ਨੂੰ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ 'ਚ ਲੋੜ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨਾਂ ਨੂੰ ਕਣਕ ਦੀ ਸਿੰਚਾਈ ਦੇ ਲਈ ਝੋਨੇ ਵਾਂਗ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਅਜਿਹਾ ਹੋਣ 'ਤੇ ਬਿਜਲੀ ਸਪਲਾਈਲਈ ਸਮਾਂ ਸਾਰਣੀ ਦਾ ਸਡਿਊਲ ਜਾਰੀ ਕੀਤਾ ਜਾਵੇਗਾ ਤਾਂ ਕਿ ਕਿਸਾਨ ਆਸਾਨੀ ਨਾਲ ਕਣਕ ਦੀ ਸਿੰਚਾਈ ਕਰ ਸਕਣ।