ਮਾਨਸਾ ਦੇ ਕਿਸਾਨਾਂ ਨੇ ਕੀਤਾ ਕਮਾਲ, ਬਿਨ੍ਹਾਂ ਕੀਟਨਾਸ਼ਕ ਦੀ ਵਰਤੋਂ ਦੇ ਉਗਾਇਆ ਨਰਮਾ (ਵੀਡੀਓ)

08/17/2017 9:45:54 PM

ਮਾਨਸਾ (ਕੁਲਜੀਤ ਸਿੱਧੂ) — ਪੰਜਾਬ 'ਚ ਜਿਥੇ ਮਾਲਵਾ 'ਚ ਕਿਸਾਨਾਂ ਦੀ ਚਿੱਟੀ ਮੱਖੀ ਕਾਰਨ ਨਰਮੇ ਦੀ ਫਸਲ ਖਰਾਬ ਹੋਣ ਕਾਰਨ ਸਿਆਸਤ ਗਰਮਾਈ ਹੋਈ ਹੈ। ਉਥੇ ਹੀ ਮਾਨਸਾ ਦੇ ਪਿੰਡ ਮਾਖਾ 'ਚ ਕਿਸਾਨਾਂ ਦੇ ਖੇਤਾਂ 'ਚ ਨਰਮੇ ਦੀ ਫਸਲ ਲਹਿਰਾਉਂਦੀ ਨਜ਼ਰ ਆ ਰਹੀ ਹੈ। ਜਿਸ ਦਾ ਕਾਰਨ ਦੱਸਦਿਆਂ ਉਥੋਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਿਨ੍ਹਾਂ ਕਿਸੇ ਕੀਟਨਾਸ਼ਕ ਦੀ ਵਰਤੋਂ ਦੇ ਇਸ ਫਸਲ ਦੀ ਪੈਦਾਵਾਰ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਖੇਤੀ ਯੂਨੀਵਰਸਿਟੀ ਵਲੋਂ ਦੱਸੇ ਬੀਜ਼ਾਂ ਅਤੇ ਉਨ੍ਹਾਂ ਵਲੋਂ ਦਿੱਤੀÎਆਂ ਹਦਾਇਤਾਂ ਦੀ ਵਰਤੋਂ ਨਾਲ ਉਨ੍ਹਾਂ ਆਪਣੀ ਫਸਲ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਦੱਸੀਆਂ ਖੁਰਾਕਾਂ ਦਾ ਇਸਤੇਮਾਲ ਕਰ ਕੇ ਉਨ੍ਹਾਂ ਆਪਣੀ ਫਸਲ ਦੀ ਪੈਦਾਵਾਰ 'ਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਜਾਤ ਤੋਂ ਲਿਆਂਦੇ ਗੈਰਕਾਨੂੰਨੀ ਬੀਜਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ। ਇਸ ਕਾਰਨ ਉਨ੍ਹਾਂ ਕਿਸਾਨ ਭਰਾਵਾਂ ਨੂੰ ਗੁਜਰਾਤ ਵਲੋਂ ਗੈਰਕਾਨੂੰਨੀ ਤੌਰ 'ਤੇ ਲਿਆਂਦੇ ਬੀਜ਼ਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਵੀ ਕੀਤੀ।