ਰੱਖੜੀ ਵਾਲੇ ਦਿਨ ਦਿਆਲਪੁਰਾ ''ਚ ਕਿਸਾਨ ਨੇ ਕੀਤੀ ਖੁਦਕੁਸ਼ੀ

Monday, Aug 07, 2017 - 07:20 PM (IST)

ਰੱਖੜੀ ਵਾਲੇ ਦਿਨ ਦਿਆਲਪੁਰਾ ''ਚ ਕਿਸਾਨ ਨੇ ਕੀਤੀ ਖੁਦਕੁਸ਼ੀ

ਚਮਿਆਰੀ (ਸੰਧੂ) : ਇਥੋਂ ਦੇ ਨੇੜਲੇ ਪਿੰਡ ਦਿਆਲਪੁਰਾ ਦੇ ਕਿਸਾਨ ਜੱਜ ਸਿੰਘ ਪੁੱਤਰ ਜੋਗਿੰਦਰ ਨੇ ਸੋਮਵਾਰ ਨੂੰ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਭਰਾ ਕਰਨੈਲ ਸਿੰਘ ਨੇ ਦੱਸਿਆ ਕਿ ਜੱਜ ਸਿੰਘ ਆਪਣੇ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਬਹੁਤ ਪਰੇਸ਼ਾਨ ਸੀ।|ਉਨਾਂ ਦੱਸਿਆ ਕਿ ਸੋਮਵਾਰ ਲਗਭਘ 3.30 ਦੇ ਕਰੀਬ ਖੇਤਾਂ ਵਿਚੋਂ ਉਸਦੀ ਮ੍ਰਿਤਕ ਦੇਹ ਮਿਲੀ ਅਤੇ ਉਸ ਕੋਲੋਂ ਕਿਸੇ ਜ਼ਹਿਰੀਲੀ ਦਵਾਈ ਦੀ ਬਦਬੂ ਆ ਰਹੀ ਸੀ।
ਉਨਾਂ ਦੱਸਿਆ ਕਿ ਉਹ ਇਸ ਘਟਨਾ ਸਬੰਧੀ ਪੁਲਸ ਚੌਂਕੀ ਗੱਗੋਮਾਹਲ ਅਤੇ ਪੁਲਸ ਥਾਣਾ ਰਮਦਾਸ ਵਿਖੇ ਸੂਚਨਾ ਦੇ ਕੇ ਆ ਆਏ ਸਨ ਪਰ ਦੇਰ ਸ਼ਾਮ ਤੱਕ ਪੁਲਸ ਨਾ ਤਾਂ ਮੌਕੇ 'ਤੇ ਪੁੱਜੀ ਤੇ ਨਾ ਹੀ ਕੋਈ ਕਾਰਵਾਈ ਆਰੰਭ ਕੀਤੀ ਗਈ।


Related News