ਕਿਸਾਨਾਂ ਨੇ ਬੈਂਕ ''ਚ ਬੰਦ ਕੀਤੇ ਅਧਿਕਾਰੀ ਤੇ ਮੁਲਾਜ਼ਮ (ਵੀਡੀਓ)

01/05/2019 5:31:29 PM

ਬਠਿੰਡਾ (ਅਮਿਤ)— ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਵੇਂ ਦਿਨ ਵੀ ਖੇਤੀ ਬੈਂਕ ਦੇ ਬਾਹਰ ਧਰਨਾ ਜਾਰੀ ਰੱਖਿਆ ਗਿਆ। ਅੱਜ ਕਿਸਾਨਾਂ ਨੇ ਬੈਂਕ ਅਧਿਕਾਰੀਆਂ ਨੂੰ ਬੈਂਕ 'ਚ ਨਜ਼ਰਬੰਦ ਕਰ ਦਿੱਤਾ। ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਖੇਤੀ ਬੈਂਕ ਦੇ ਅਧਿਕਾਰੀਆਂ ਵਲੋਂ ਕਿਸਾਨਾਂ 'ਤੇ ਟਿੱਪਣੀ ਕੀਤੀ ਗਈ ਜੋ ਕਿਸਾਨਾਂ ਦੇ ਖਿਲਾਫ ਹੈ, ਇਸ ਲਈ ਅੱਜ ਉਨ੍ਹਾਂ ਨੇ ਬੈਂਕ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਬੈਂਕ ਦੇ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਅਤੇ ਸ਼ਾਮ 5 ਵਜੇ ਤੱਕ ਉਹ ਅੰਦਰ ਹੀ ਬੰਦ ਰਹਿਣਗੇ ਅਤੇ ਅੱਗੇ ਦੀ ਕੀ ਰਣਨੀਤੀ ਹੈ, ਇਸ ਦਾ ਫੈਸਲਾ ਉਨ੍ਹਾਂ ਦੀ ਪੰਜਾਬ ਕਮੇਟੀ ਕਰੇਗੀ। ਫਿਲਹਾਲ ਧਰਨਾ ਜਾਰੀ ਹੈ। 
ਇਸ ਮੌਕੇ ਮਹਿਲਾ ਕਿਸਾਨ ਆਗੂ ਨੇ ਕਿਹਾ ਹੈ ਕਿ ਬੈਂਕ ਦੇ ਅਧਿਕਾਰੀ ਅਤੇ ਕਰਮਚਾਰੀ ਉਨ੍ਹਾਂ ਖਿਲਾਫ ਬਿਆਨਬਾਜ਼ੀ ਕਰਦੇ ਹਨ। ਜੇਕਰ ਸਰਕਾਰ ਨੇ ਜਾਂ ਬੈਂਕ ਕਰਮਚਾਰੀਆਂ ਨੇ ਕਿਸਾਨਾਂ ਦੇ ਖਾਲੀ ਚੈੱਕ ਵਾਪਸ ਨਾ ਕੀਤੇ ਤਾਂ ਇਹ ਧਰਨਾ ਅੱਗੇ ਵੀ ਜਾਰੀ ਰਹਿ ਸਕਦਾ ਹੈ। ਫਿਲਹਾਲ ਕਿਸੇ ਵੀ ਬੈਂਕ ਕਰਮਚਾਰੀ ਅਧਿਕਾਰੀ ਨੂੰ ਬੈਂਕ ਦੇ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ।

Shyna

This news is Content Editor Shyna