ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਧਰਨੇ ਦੀ ਤਿਆਰੀ ਜ਼ੋਰਾ ''ਤੇ

09/09/2017 2:04:07 PM

ਤਲਵੰਡੀ ਸਾਬੋ (ਮੁਨੀਸ਼) — ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੀਤੇ ਜਾਣ ਵਾਲੇ 5 ਦਿਨੀਂ ਧਰਨੇ ਦੇ ਲਈ ਬਲਾਕ ਤਲਵੰਡੀ ਸਾਬੋ 'ਚ ਯੂਨੀਅਨ ਵਲੋਂ ਬੈਠਕ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਬੈਠਕ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ 'ਚ ਕੀਤੀ ਗਈ।
ਯੂਨੀਅਨ ਵਲੋਂ ਪਿੰਡ ਜੋਗੇਵਾਲਾ, ਬਹਿਮਣ ਕੌਰ , ਤਿਓਨਾ ਪੁਜਾਰਿਆ, ਰਾਈਆ, ਲਾਲੇਆਨਾ ਤੇ ਲਹਿਰੀ 'ਚ ਬੈਠਕਾਂ ਕੀਤੀਆਂ ਗਈਆਂ। 10 ਸੰਤਬਰ ਨੂੰ ਮਹਿਲਾਵਾਂ ਦੀ ਬੈਠਕ ਪਿਡੰ ਭੁੱਚੋ 'ਚ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨ ਨੇਤਾ ਮੋਹਨ ਸਿੰਘ ਨੇ ਕਿਹਾ ਕਿ 13 ਤਾਰੀਕ ਨੂੰ ਬਠਿੰਡਾ ਡੀ. ਸੀ. ਦਫਤਰ ਸਾਹਮਣੇ ਪਿੰਡ ਲਹਿਰਾ ਬੇਗਾ ਦੇ ਕਿਸਾਨ ਜਸਵੰਤ ਸਿੰਘ ਦੀ ਖੁਦਕੁਸ਼ੀ ਦਾ ਮਾਮਲਾ ਤੇ ਪਿੰਡ ਜਿਓਂਦ ਦੇ ਕਿਸਾਨ ਵਲੋਂ ਆੜਤੀਏ ਤੋਂ ਪਰੇਸ਼ਾਨ ਹੋ ਕੇ ਖੁਦਕੁਸੀ 'ਚ ਆੜਤੀਏ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਇਕ ਦਿਨ ਦਾ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ 22 ਸੰਤਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਪਟਿਆਲਾ ਸਥਿਤ ਮੋਤੀ ਮਹਿਲ ਸਾਹਮਣੇ 5 ਦਿਨ ਦਾ ਧਰਨਾ ਦਿੱਤਾ ਜਾਵੇਗਾ। ਜਿਸ 'ਚ ਕਿਸਾਨਾਂ ਨਾਲ ਚੋਣਾਂ ਦੇ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਕਿਸਾਨਾਂ ਦਾ ਕਰਜ਼ ਮੁਆਫ ਕਰਨਾ ਮੁਖ ਮੰਗ ਹੋਵੇਗੀ। ਇਸ ਸਮੇਂ ਗੁਰਮੀਤ ਸਿੰਘ ਨੰਗਲਾ, ਜੀਤ ਸਿੰਘ, ਕੁਲਵੰਤ ਸਿੰਘ ਤੇ ਬੱਗਾ ਸਿੰਘ ਸ਼ਾਮਲ ਸਨ।