ਕਰਜੇ ਦੇ ਦੈਂਤ ਨੇ ਇਕ ਹੋਰ ਕਿਸਾਨ ਮੌਤ ਦੀ ਬੁਕਲ ''ਚ ਸਵਾ ਦਿੱਤਾ

11/22/2017 8:57:17 PM

ਫਰੀਦਕੋਟ-ਪੰਜਾਬ ਭਰ 'ਚ ਕਿਸਾਨਾਂ ਦੀਆਂ ਜਿੰਦਗੀਆਂ ਨਿਗਲ ਰਿਹਾ ਕਰਜੇ ਦਾ ਦੈਂਤ ਅੱਜ ਫਰੀਦਕੋਟ ਦੇ ਇਕ ਕਿਸਾਨ ਨੂੰ ਵੀ ਮੌਤ ਦੀ ਬੁਕਲ 'ਚ ਸਦਾ ਦੀ ਨੀਂਦ ਸਵਾ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਫਰੀਦਕੋਟ ਜ਼ਿਲੇ ਦੇ ਪਿੰਡ ਹਰੀਏ ਵਾਲਾ ਦੇ ਕਿਸਾਨ ਗੁਰਮੀਤ ਸਿੰਘ (40) ਨੇ ਕਰਜ਼ੇ ਤੋਂ ਤੰਗ ਆ ਕੇ ਤਕਰੀਬਨ 3 ਦਿਨ ਪਹਿਲਾਂ ਜ਼ਹਿਰੀਲੀ ਦਵਾਈ ਪੀ ਲਈ ਸੀ। ਪਰ ਸਮਾਂ ਰਹਿੰਦੇ ਪਰਿਵਾਰਕ ਤੇ ਹੋਰ ਰਿਸ਼ਤੇਦਾਰਾਂ ਨੂੰ ਪਤਾ ਲੱਗਣ ਕਾਰਨ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਗੁਰਮੀਤ ਸਿੰਘ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ ਪਰ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰਾਂ ਮੁਤਾਬਕ ਗੁਰਮੀਤ ਸਿੰਘ ਦੇ ਸਿਰ 'ਤੇ 3 ਲੱਖ ਰੁਪਏ ਦਾ ਕਰਜ਼ ਸੀ ਤੇ ਉਸ ਕੋਲ ਸਿਰਫ 3 ਏਕੜ ਜ਼ਮੀਨ ਹੀ ਸੀ।