ਇਕ ਹੋਰ ਕਿਸਾਨ ਨੇ ਪੀ ਲਿਆ ਜ਼ਹਿਰ, ਮੌਤ

07/29/2017 5:35:41 PM

ਮਾਨਸਾ (ਮਿੱਤਲ)- ਗੁਰਪ੍ਰੀਤ ਸਿੰਘ (35) ਪੁੱਤਰ ਬਲਦੇਵ ਸਿੰਘ ਪਿੰਡ ਬੁਰਜ ਢਿੱਲਵਾਂ ਦੀ ਖੇਤ ਵਿਚ ਜ਼ਹਿਰ ਪੀਣ ਕਾਰਨ ਡੀ. ਐਮ. ਸੀ. ਲੁਧਿਆਣਾ ਵਿਖੇ ਮੌਤ ਹੋ ਗਈ। ਉਸਦੇ ਭਰਾ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਸਰਕਾਰੀ ਅਤੇ ਗੈਰ ਸਰਕਾਰੀ ਤਕਰੀਬਨ 20-22 ਲੱਖ ਰੁਪਏ ਦਾ ਕਰਜਾਈ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਲੜਕੇ ਛੱਡ ਗਿਆ ਹੈ। ਜਿਸ ਦੀ 174 ਦੀ ਕਾਰਵਾਈ ਅਤੇ ਪੋਸਟ ਮਾਰਟਮ ਵੀ ਹੋਇਆ ਹੈ। ਹਰਦੇਵ ਸਿੰਘ ਕੋਟ ਧਰਮੂ ਸਕੱਤਰ ਜਨਰਲ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਜਥੇਬੰਦੀ ਵੱਲੋਂ ਮੰਗ ਕੀਤੀ ਹੈ ਕਿ ਉਕਤ ਕਿਸਾਨ ਦਾ ਸਰਕਾਰੀ ਅਤੇ ਗੈਰ ਸਰਕਾਰੀ ਕੁੱਲ ਕਰਜ਼ਾ ਮੁਆਫ ਕਰਕੇ ਮੁਆਵਜਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।