ਖੇਤਾਂ ''ਚ ਪਿਆ ਚੀਕ-ਚਿਹਾੜਾ, ਕਿਸਾਨ ਨੇ ਪੈਟਰੋਲ ਪਾ ਕੇ ਲਾਈ ਖੁਦ ਨੂੰ ਅੱਗ (ਤਸਵੀਰਾਂ)

Wednesday, Jul 12, 2017 - 05:00 PM (IST)

ਬਰਨਾਲਾ (ਪੁਨੀਤ ਮਾਨ)— ਪਿੰਡ ਮਹਿਲ ਖੁਰਦ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਗਰੀਬ ਕਿਸਾਨ ਨੇ ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਦੁਖੀ ਹੈ ਕੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਖੇਤਾਂ ਵਿਚ ਖੜ੍ਹ ਕੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਵਿਚ ਉਹ ਗੰਭੀਰ ਰੂਪ ਨਾਲ ਝੁਲਸ ਗਿਆ ਅਤੇ ਹੁਣ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲ ਖੁਰਦ ਦਾ ਕਿਸਾਨ 45 ਸਾਲਾ ਅਵਤਾਰ ਸਿੰਘ ਉਰਫ ਇਕਬਾਲ ਸਿੰਘ ਦੋ ਏਕੜ ਜ਼ਮੀਨ ਦਾ ਮਾਲਕ ਸੀ। ਉਸ ਨੇ 6-7 ਕੁ ਮਹੀਨੇ ਪਹਿਲਾਂ ਆਪਣੀ ਕੁੜੀ ਦੇ ਵਿਆਹ ਅਤੇ ਹੋਰ ਘਰੇਲੂ ਲੋੜ ਲਈ ਆਪਣੀ ਜ਼ਮੀਨ ਗਹਿਣੇ ਕਰ ਦਿੱਤੀ ਸੀ। ਸਿਰ ਕਰਜ਼ਾ ਚੜ੍ਹਨ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਨੀ ਦੇ ਚੱਲਦਿਆਂ ਆਰਥਿਕ ਤੰਗੀ ਕਾਰਨ ਅੱਜ ਸਵੇਰੇ 10.20 ਵਜੇ ਉਸ ਨੇ ਆਪਣੇ ਖੇਤ ਵਿਚ ਜਾ ਕੇ ਆਪਣੇ ਸਰੀਰ 'ਤੇ ਪੈਟਰੋਲ ਛਿੜਕ ਆਪਣੇ-ਆਪ ਨੂੰ ਅੱਗ ਲਗਾ ਲਈ। ਅੱਗ ਦੀ ਲਪੇਟ 'ਚ ਆਏ ਕਿਸਾਨ ਦਾ ਚੀਕ-ਚਿਹਾੜਾ ਸੁਣ ਕੇ ਖੇਤਾਂ 'ਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਨੇ ਆ ਕੇ ਅੱਗ ਬੁਝਾਈ ਅਤੇ ਕਿਸਾਨ ਨੂੰ ਬਚਾਇਆ ਪਰ ਉਹ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ।


Related News