ਕਿਸਾਨ ਅੰਦੋਲਨ : 40 ਪੰਜਾਬੀਆਂ ਦੀ ਦਿੱਲੀ ਦੇ ਨੌਜਵਾਨ ਵਕੀਲਾਂ ਨੇ ਕਰਵਾਈ ‘ਜ਼ਮਾਨਤ’, ਹੋ ਰਹੀ ਹੈ ਸ਼ਲਾਘਾ

03/17/2021 6:32:08 PM

ਅੰਮ੍ਰਿਤਸਰ (ਦਲਜੀਤ ਸ਼ਰਮਾ) - ਸਿੱਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਿਸਾਨਾਂ ਦੀ ਆਵਾਜ਼ ਬਣ ਕੇ ਦਿੱਲੀ ’ਚ ਰਹਿਣ ਵਾਲੇ ਨੌਜਵਾਨ ਵਕੀਲ ਅਦਾਲਤ ’ਚ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ। ਕੇਂਦਰ ਸਰਕਾਰ ਦੁਆਰਾ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਵਾਲੇ 40 ਪੰਜਾਬੀਆਂ ਦੀ ਦਿੱਲੀ ਦੇ ਨੌਜਵਾਨ ਵਕੀਲਾਂ ਨੇ ਮੁਫ਼ਤ ’ਚ ਕੇਸ ਲੜਕੇ ਜ਼ਮਾਨਤ ਕਰਵਾਈ ਹੈ। ਇੰਨ੍ਹਾਂ ਨੌਜਵਾਨ ਵਕੀਲਾਂ ਦੀ ਪੰਜਾਬ ’ਚ ਕਾਫ਼ੀ ਸ਼ਲਾਘਾ ਹੋ ਰਹੀ ਹੈ। ਇਹ ਨੌਜਵਾਨ 28 ਤੋਂ 30 ਸਾਲ ਦੇ ਦਰਮਿਆਨ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ : ਪਿਕਨਿਕ ਮਨਾ ਕੇ ਵਾਪਸ ਆਏ ਮੈਡੀਕਲ ਕਾਲਜ ਦੇ 20 ਵਿਦਿਆਰਥੀ ਕੋਰੋਨਾ ਪਾਜ਼ੇਟਿਵ

ਜਾਣਕਾਰੀ ਅਨੁਸਾਰ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਭਰ ਦੇ ਨੌਜਵਾਨ ਅਤੇ ਬਜ਼ੁਰਗ ਵੱਡੀ ਤਾਦਾਦ ’ਚ ਦਿੱਲੀ ਦੇ ਸਿੰਘੂ ਬਾਰਡਰ ’ਤੇ ਧਰਨਾ ਲਾਈ ਬੈਠੇ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਦੇ ਕਹਿਣ ’ਤੇ ਹਿਰਾਸਤ ’ਚ ਲਿਆ ਗਿਆ ਹੈ। ਦਿੱਲੀ ਦੇ ਰਹਿਣ ਵਾਲੇ ਅਦਾਲਤ ਪੇਸ਼ਾ ਨਾਲ ਜੁੜੇ ਹੋਏ ਐਡਵੋਕੇਟ ਪ੍ਰਤੀ ਕੋਹਲੀ, ਐਡਵੋਕੇਟ ਸੰਕਲਪ ਕੋਹਲੀ, ਐਡਵੋਕੇਟ ਬ੍ਰਿਜੇਸ਼ ਯਾਦਵ, ਐਡਵੋਕੇਟ ਸੂਰਜ ਸੇਨੋਰੀਆ, ਐਡਵੋਕੇਟ ਵਿਜੈ ਸਿੰਘ ਨੇ ਪਿਛਲੇ 2 ਮਹੀਨਿਆਂ ’ਚ 40 ਪੰਜਾਬੀਆਂ ਦੀ ਜ਼ਮਾਨਤ ਕਰਵਾ ਕੇ ਉਨ੍ਹਾਂ ਨੂੰ ਰਾਹਤ ਦਿਵਾਈ ਹੈ। 

ਪੜ੍ਹੋ ਇਹ ਵੀ ਖ਼ਬਰ - ਕੀ ਇਸ ਵਾਰ ਵੀ ਪੱਛਮੀ ਬੰਗਾਲ ’ਚ ਚੱਲੇਗਾ ਮਮਤਾ ਦਾ ‘ਜਾਦੂ’ ਜਾਂ ਫਿਰ ਆਏਗੀ ਮੋਦੀ ‘ਲਹਿਰ’? 

ਇਸ ਦੌਰਾਨ ਪੰਜਾਬ ਦੇ ਕਿਸਾਨ ਪੂਰਨ ਸਿੰਘ ਸੰਧੂ ਰਣੀਕੇ ਨੇ ਕਿਹਾ ਕਿ ਦਿੱਲੀ ਦੇ ਰਹਿਣ ਵਾਲੇ ਇਹ ਨੌਜਵਾਨ ਐਡਵੋਕੇਟ ਪ੍ਰਸੰਸਾਯੋਗ ਕਾਰਜ ਕਰ ਰਹੇ ਹਨ। ਉਕਤ ਨੌਜਵਾਨ ਧਰਨੇ ’ਤੇ ਆ ਕੇ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ ਅਕੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)

ਸੰਧੂ ਰਣੀਕੇ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਵਕੀਲਾਂ ਨੂੰ ਅਜਿਹੇ ਨੌਜਵਾਨਾਂ ਵਲੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਕਤ ਨੌਜਵਾਨ ਵਕੀਲਾਂ ਨੇ ਕਿਹਾ ਕਿ ਦਿੱਲੀ ਦੀ ਸਰਹੱਦ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਦੀ ਮੰਗਾਂ ਬਿਲਕੁਲ ਜਾਇਜ਼ ਹਨ। ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣਾ ਚਾਹੀਦਾ ਹੈ, ਉਹ ਹਮੇਸ਼ਾ ਕਿਸਾਨਾਂ ਦੀ ਆਵਾਜ਼ ਅਦਾਲਤ ਤੱਕ ਪਹੁੰਚਾਉਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦੇ ਇਸ ਕਾਰਜ ਤੋਂ ਕਾਫ਼ੀ ਮਾਣ ਮਹਿਸੂਸ ਕਰ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਗ਼ੈਰ ਜਨਾਨੀ ਨਾਲ ਨਾਜਾਇਜ਼ ਸਬੰਧਾਂ ਤੋਂ ਰੋਕਦੀ ਸੀ ਪਤਨੀ, ਪਰਿਵਾਰ ਨਾਲ ਮਿਲ ਪਤੀ ਨੇ ਕਰ ਦਿੱਤਾ ਕਤਲ

rajwinder kaur

This news is Content Editor rajwinder kaur