ਦਿੱਲੀ ਪੁਲਸ ਵੱਲੋਂ ਕਿਸਾਨ ਅੰਦੋਲਨ ’ਚ ਸ਼ਾਮਲ 1984 ਦਾ ਧਰਮੀ ਫ਼ੌਜੀ ਗੁਰਮੁੱਖ ਸਿੰਘ ਗ੍ਰਿਫ਼ਤਾਰ

02/04/2021 11:06:46 AM

ਖਮਾਣੋਂ (ਜਟਾਣਾ) : ਦਿੱਲੀ ਵਿਖੇ ਕਿਸਾਨੀ ਸੰਘਰਸ਼ 'ਚ ਸ਼ਾਮਲ ਪਿੰਡ ਸ਼ਮਸ਼ਪੁਰ ਸਿੰਘਾਂ ਦਾ ਵਸਨੀਕ ਜੋ ਧਰਮੀ ਫ਼ੌਜੀ ਹੈ, ਖ਼ਿਲਾਫ਼ ਪੁਲਸ ਨੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਸਾਲ 1984 'ਚ ਸ੍ਰੀ ਹਰਿੰਮਦਰ ਸਾਹਿਬ ’ਤੇ ਹੋਏ ਹਮਲੇ ਦਾ ਦੁੱਖ ਨਾ ਸਹਾਰਦਿਆਂ ਉਸ ਸਮੇਂ ਭਾਰਤੀ ਫ਼ੌਜ 'ਚ ਸਿੱਖ ਰੈਜੀਮੈਂਟ 'ਚ ਨੌਕਰੀ ਕਰਦੇ ਗੁਰਮੁੱਖ ਸਿੰਘ ਫ਼ੌਜ 'ਚੋਂ ਬਾਗੀ ਹੋ ਗਏ ਸਨ।

ਇਹ ਵੀ ਪੜ੍ਹੋ : 'ਕਿਸਾਨੀ ਅੰਦੋਲਨ' ਨਾਲ ਜੁੜੀ ਜ਼ਰੂਰੀ ਖ਼ਬਰ, ਮੋਰਚੇ ਦੇ ਨਾਂ 'ਤੇ ਫੰਡ ਇਕੱਠਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ

ਉਸ ਸਮੇਂ ਉਨ੍ਹਾਂ ਨੇ ਆਪਣਾ ਨਾਂ ਧਰਮੀ ਫ਼ੌਜੀਆਂ 'ਚ ਦਰਜ ਕਰਵਾਇਆ ਪਰ ਪੰਜਾਬ ਜਾਂ ਭਾਰਤ ਸਰਕਾਰ ਨੇ ਅੱਜ ਤੱਕ 75 ਸਾਲਾਂ ਦੀ ਉਮਰ ਦੇ ਗੁਰਮੁੱਖ ਸਿੰਘ ਸ਼ਮਸ਼ਪੁਰ ਸਿੰਘਾਂ ਵਰਗੇ ਅਨੇਕਾਂ ਧਰਮੀ ਫ਼ੌਜੀਆਂ ਦੀ ਬਾਂਹ ਨਹੀਂ ਫੜ੍ਹੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੂੰ NGT ਵੱਲੋਂ 50 ਕਰੋੜ ਦਾ ਜ਼ੁਰਮਾਨਾ ਭਰਨ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਤੋਂ ਬਾਅਦ ਇਸ ਅਣਖ਼ੀ ਯੋਧੇ ਨੇ ਫ਼ੌਜ 'ਚੋਂ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਪੱਲਾ ਫੜ੍ਹ ਲਿਆ। ਅਕਾਲੀ ਦਲ (ਅੰਮ੍ਰਿਤਸਰ) ਸ਼ੰਭੂ ਮੋਰਚੇ ’ਤੇ ਲਗਾਤਾਰ ਕਿਸਾਨੀ ਸੰਘਰਸ਼ ਲਈ ਡਟਿਆ ਹੋਇਆ ਸੀ। ਇੱਥੇ  26 ਜਨਵਰੀ ਨੂੰ ਦਿੱਲੀ ਦੀ ਪੁਲਸ ਵੱਲੋਂ ਗੁਰਮੁੱਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦਾ ਖ਼ੁਲਾਸਾ ਪੁਲਸ ਵੱਲੋਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ਦੇ ਚੌਂਕ 'ਚ ਲਾੜਾ ਬਣ ਕੇ ਬੈਠੇ ਨੌਜਵਾਨ ਨੇ ਮੋਦੀ ਨੂੰ ਕਰ ਦਿੱਤੀ ਅਨੋਖੀ ਮੰਗ

ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਖਮਾਣੋਂ ਦੇ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ ਨੇ ਦੱਸਿਆ ਕਿ ਗੁਰਮੁੱਖ ਸਿੰਘ ਨੇ 1984 ਤੋਂ ਬਾਅਦ ਦੇਸ਼ ਅੰਦਰ ਫਿਰ ਇਤਿਹਾਸ ਸਿਰਜਿਆ ਹੈ।
ਨੋਟ : ਕਿਸਾਨੀ ਅੰਦੋਲਨ ਦੌਰਾਨ ਦਿੱਲੀ ਪੁਲਸ ਵੱਲੋਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਬਾਰੇ ਕੀ ਹੈ ਤੁਹਾਡੀ ਰਾਏ

Babita

This news is Content Editor Babita