ਕਿਸਾਨ ਅੰਦੋਲਨ ਦੇ ਹੱਕ ’ਚ ਪਿੰਡ ‘ਨਥੇਹਾ’ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਪਾਸ ਕੀਤੇ ਇਹ ਮਤੇ

01/30/2021 10:08:14 PM

ਤਲਵੰਡੀ ਸਾਬੋ (ਮੁਨੀਸ਼) : ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਕੀਤੇ ਜਾ ਰਹੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਹੁਣ ਪਿੰਡਾਂ ’ਚ ਕਿਸਾਨ ਸਰਗਰਮ ਹੋਏ ਹਨ ਅਤੇ ਕਿਸਾਨਾਂ ਵਲੋਂ ਪੰਚਾਇਤੀ ਰੂਪ ’ਚ ਇਕੱਤਰ ਹੋ ਕੇ ਕਿਸਾਨੀ ਸੰਘਰਸ਼ ’ਚ ਜਾਣ ਦਾ ਫ਼ੈਸਲਾ ਕੀਤਾ ਜਾ ਰਿਹਾ ਤੇ ਨਾ ਜਾਣ ਵਾਲੇ ਘਰ ਨੂੰ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ। ਅੱਜ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਵਿਖੇ ਪਿੰਡ ਦੇ ਕਿਸਾਨਾਂ ਨੇ ਇਕ ਹੰਗਾਮੀ ਮੀਟਿੰਗ ਬੁਲਾ ਕੇ ਜਿੱਥੇ ਦਿੱਲੀ ਵਿਖੇ 26 ਜਨਵਰੀ ਨੂੰ ਹੋਈਆਂ ਹਿੰਸਕ ਵਾਰਦਾਤਾਂ ਦੀ ਨਿੰਦਿਆ ਕੀਤੀ, ਉੱਥੇ ਹੀ ਗ੍ਰਾਮ ਪੰਚਾਇਤ ਦੀ ਲੈਟਰ ਪੈਡ ’ਤੇ ਕੁੱਝ ਮਤੇ ਪਾਏ ਗਏ ਜਿਨ੍ਹਾਂ ਨੂੰ ਪਿੰਡ ਵਾਸੀ ਕਿਸਾਨਾਂ ਨੇ ਸਹਿਮਤੀ ਪ੍ਰਗਟਾਉਂਦੇ ਹੋਏ ਪਾਸ ਕੀਤੀ।

ਇਹ ਵੀ ਪੜ੍ਹੋ : 26 ਜਨਵਰੀ ਨੂੰ ਹੋਈ ਲਾਲ ਕਿਲ੍ਹੇ ਵਾਲੀ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਵੱਡਾ ਬਿਆਨ

ਮਤਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਅਤੇ ਨੌਜਵਾਨ ਆਗੂ ਹਰਦੀਪ ਸਿੰਘ ਚਾਹਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਹੋਰ ਤਕੜਾ ਕਰਨ ਲਈ ਪਿੰਡ ਪੱਧਰ ’ਤੇ ਸਹਿਮਤੀ ਲੈ ਕੇ ਮਤੇ ਪਾਸ ਕੀਤੇ ਹਨ ਕਿ ਇਹ ਅੰਦੋਲਨ ਜਦੋਂ ਤਕ ਚੱਲੇਗਾ ਉਦੋਂ ਤਕ ਪਿੰਡ ’ਚੋਂ ਹਰ ਘਰ ਦਾ ਬੰਦਾ ਸ਼ਾਮਲ ਹੋਵੇਗਾ ਅਤੇ ਸੱਤ ਦਿਨ ਉੱਥੇ ਰਹੇਗਾ। ਇਸ ਤੋਂ ਇਲਾਵਾ ਜਿਸ ਘਰ ਦਾ ਬੰਦਾ ਨਹੀਂ ਜਾਵੇਗਾ ਤਾਂ ਉਸਨੂੰ ਬਣਦਾ ਜੁਰਮਾਨਾ ਅਦਾ ਕਰਨਾ ਪਵੇਗਾ ਜੋ ਮਤੇ ’ਚ ਲਿਖਿਆ ਹੈ। ਇਸ ਮੌਕੇ ਇਕ ਹੋਰ ਮਤਾ ਪਾਸ ਹੋਇਆ ਕਿ ਅੰਦੋਲਨ ’ਚ ਸ਼ਾਮਲ ਹੋਣ ਲਈ ਜਾਣ ਅਤੇ ਆਉਣ ’ਤੇ ਜੋ ਖਰਚਾ ਆਵੇਗਾ ਉਸ ਖਰਚ ਲਈ ਪ੍ਰਤੀ ਏਕੜ ਇਕ ਸੌ ਰੁਪਏ ਉਗਰਾਹੀ ਕੀਤੀ ਜਾਵੇਗੀ ਜੋ ਇਹ ਉਗਰਾਹੀ ਨਹੀਂ ਦੇਵੇਗਾ ਉਸਦਾ ਪਿੰਡ ਵਲੋਂ ਬਾਈਕਾਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅੰਦੋਲਨ ’ਚੋਂ ਪਰਤੇ ਨੌਜਵਾਨਾਂ ਦਾ ਦੀਪ ਸਿੱਧੂ ਤੇ ਲੱਖਾ ਸਿਧਾਣਾ ’ਤੇ ਵੱਡਾ ਖੁਲਾਸਾ (ਵੀਡੀਓ)

ਇਸ ਮੌਕੇ ਇਲਾਕੇ ਦੇ ਬਾਕੀ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਆਗੂਆਂ ਨੇ ਕਿਹਾ ਕਿ ਸਾਰੇ ਪਿੰਡਾਂ ਦੇ ਕਿਸਾਨ ਅਤੇ ਪੰਚਾਇਤਾਂ ਅਜਿਹੇ ਮਤੇ ਪਾਉਣ ਤਾਂ ਕਿ ਵੱਧ ਤੋਂ ਵੱਧ ਕਿਸਾਨ ਦਿੱਲੀ ਦੇ ਅੰਦੋਲਨ ’ਚ ਸ਼ਾਮਲ ਹੋ ਸਕਣ ਅਤੇ ਇਸ ਨਾਲ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਹੋਰ ਬਲ ਮਿਲ ਸਕੇ। ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।

ਇਹ ਵੀ ਪੜ੍ਹੋ : ਬਠਿੰਡਾ ’ਚ ਸਕੇ ਭਰਾਵਾਂ ਨੇ ਸੱਬਲਾਂ ਨਾਲ ਕੁੱਟ-ਕੁੱਟ ਕਤਲ ਕੀਤੀ ਨੌਜਵਾਨ ਕੁੜੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

Gurminder Singh

This news is Content Editor Gurminder Singh