ਕਿਸਾਨ ਅੰਦੋਲਨ ਦੇ ਹੱਕ ’ਚ ਪਿਤਾ ਨਾਲ ਪ੍ਰਚਾਰ ਕਰ ਰਹੀ ਪੰਜ ਸਾਲਾ ਧੀ

03/20/2021 5:59:57 PM

ਕੋਟ ਈਸੇ ਖਾਂ (ਗਾਂਧੀ)- ਕੇਂਦਰ ਸਰਕਾਰ ਦੇ ਖੇਤੀ ਵਿਰੁੱਧ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਲੋਕ ਆਪੋ-ਆਪਣੇ ਤਰੀਕੇ ਨਾਲ ਲੋਕ ਮੁਜ਼ਾਹਰੇ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇਕ ਰੋਸ ਪ੍ਰਦਰਸ਼ਨ ਇਕ ਛੋਟੀ ਜਿਹੀ ਧੀ ਅਤੇ ਉਸ ਦੇ ਪਿਤਾ ਵਲੋਂ ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਲੁਹਾਰਾ ਵਿਚ ਫੱਕਰ ਬਾਬਾ ਦਾਮੂ ਸ਼ਾਹ ਦੇ ਮੇਲੇ ’ਤੇ ਦੇਖਣ ਨੂੰ ਮਿਲਿਆ। ਜਿਥੇ ਮੇਲੇ ’ਚ ਹੱਥ ਲਿਖਤੀ ਚਾਰਟ ਜਿਨ੍ਹਾਂ ’ਤੇ ਲਿਖਿਆ ਸੀ ‘ਕਾਲੇ ਕਾਨੂੰਨ ਰੱਦ ਕਰੋ’ ਛੋਟੀ ਜਿਹੀ 5 ਸਾਲ ਦੀ ਬੱਚੀ ਕਿਰਤਨੂਰ ਕੌਰ ਅਤੇ ਉਸ ਦੇ ਪਿਤਾ ਜਗਵਿੰਦਰ ਸਿੰਘ ਕਾਕਾ ਲੋਕਾਂ ਨੂੰ ਕਾਲੇ ਕਾਨੂੰਨਾ ਬਾਰੇ ਜਾਗਰੂਕ ਕਰ ਰਹੇ ਸਨ। ਪਿਛਲੇ ਲੰਮੇ ਸਮੇਂ ਤੋਂ ਪਿਓ-ਧੀ ਕਿਸਾਨੀ ਅੰਦੋਲਨ ਦੇ ਹੱਕ ’ਚ ਵੱਖ-ਵੱਖ ਥਾਵਾਂ ’ਤੇ ਪ੍ਰਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨ ਅੰਦੋਲਨ ’ਚ ਮੋਹਰੀ ਕਤਾਰ ਦੇ ਆਗੂ ਜੋਗਿੰਦਰ ਉਗਰਾਹਾਂ ਨੂੰ ਹੋਇਆ ਕੋਰੋਨਾ

ਜਗਵਿੰਦਰ ਕਾਕਾ ਨੇ ਕਿਹਾ ਕਿ ਇਹ ਅੰਦੋਲਨ ਸਰੱਬਤ ਦੇ ਭਲੇ ਦਾ ਹੈ, ਜੋ ਮਨੁੱਖ ਰੋਟੀ ਖਾਂਦਾ ਹੈ, ਇਹ ਉਨ੍ਹਾਂ ਸਭ ਦਾ ਅੰਦੋਲਨ ਹੈ ਅਤੇ ਸਾਡਾ ਇਤਿਹਾਸ, ਸਾਡਾ ਵਿਰਸਾ ਬਾਬੇ ਨਾਨਕ ਦਾ ਫਲਸਫਾ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਆਦਿ ਸ਼ਹੀਦੀ ਤਕ ਦਾ ਇਤਿਹਾਸ ਇਹ ਦਰਸਾਉਂਦਾ ਹੈ ਕਿ ਜਦੋਂ ਵੀ ਲੜਾਈ ਲੋਕ ਨੂੰ ਲੁੱਟਣ ਵਾਲੀ ਹਕੂਮਤ ਨਾਲ ਹੋਵੇ ਤਾਂ ਤੁਸੀਂ ਚੱਪ ਕਰ ਕੇ ਨਹੀਂ ਬੈਠ ਸਕਦੇ। ਉਦੋਂ ਤੁਹਾਨੂੰ ਸਭ ਕੁਝ ਲੜਾਈ ਵਿਚ ਝੋਕਣਾ ਪੈਂਦਾ ਹੈ, ਜਿਥੇ ਵੀ ਕੋਈ ਹੈ ਉਹ ਅੰਦੋਲਨ ਵਿਚ ਹਿੱਸਾ ਪਾਵੇ ਕਿਉਂਕਿ ਇਹ ਸਾਡੇ ਭਵਿੱਖ ਦੀ ਲੜਾਈ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੇ ਸਖ਼ਤ ਹੁਕਮ, ਵਿਦਿਅਕ ਅਦਾਰੇ ਬੰਦ, ਸਿਨੇਮਾ ਘਰਾਂ ਤੇ ਬਾਜ਼ਾਰਾਂ ਲਈ ਹੁਕਮ ਜਾਰੀ

ਹੁਣ ਫਿਰ ਸਮੇਂ ਦੀ ਤਾਨਾਸ਼ਾਹ ਮੋਦੀ ਹਕੂਮਤ ਨੇ ਕਾਰਪੋਰੇਟ ਨੂੰ ਅਥਾਹ ਮੁਨਾਫ਼ਾ ਦੇਣ ਲਈ ਲੋਕਾਂ ਤੋਂ ਰੋਟੀ ਖੋਹਣ ਲਈ ਖੇਤੀ ਵਿਰੋਧੀ ਕਾਲੇ ਕਾਨੂੰਨ ਅਤੇ 12 ਘੰਟੇ ਕੰਮ ਦਿਹਾੜੀ ਦਾ ਕਾਨੂੰਨ ਪਾਸ ਕੀਤਾ, ਜਿਸ ਨਾਲ ਖੇਤੀਬਾੜੀ ਖੇਤਰ ਵਿਚ ਵੱਡੀਆ ਇਜ਼ਾਰੇਦਾਰੀਆ ਉਭਰ ਕੇ ਵੱਸੋ ਦੇ ਵੱਡੇ ਹਿੱਸੇ ਨੂੰ ਖੇਤੀ ’ਚੋਂ ਬਾਹਰ ਕਰ ਕੇ ਭੁੱਖੇ ਮਰਨ ਲਈ ਮਜਬੂਰ ਕਰ ਦੇਣਗੀਆਂ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh