ਪੂਰੀ ਦੁਨੀਆ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ 'ਤੇ, ਕਿਸਾਨ ਆਗੂ ਪੰਧੇਰ ਨੂੰ ਵੱਡੀਆਂ ਆਸਾਂ(Video)

02/18/2024 11:28:33 AM

ਨਵੀਂ ਦਿੱਲੀ - ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਛੇਵਾਂ ਦਿਨ ਹੈ। ਦਿੱਲੀ ਮਾਰਚ ਲਈ ਰਵਾਨਾ ਹੋਏ ਕਿਸਾਨ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ 'ਤੇ ਡਟੇ ਹੋਏ ਹਨ। ਅੱਜ ਸ਼ਾਮ ਨੂੰ ਚੰਡੀਗੜ੍ਹ ਵਿਚ ਕੇਂਦਰ-ਕਿਸਾਨਾਂ ਦੀ ਮੀਟਿੰਗ ਹੋਵੇਗੀ। ਇਹ ਚੌਥੀ ਵਾਰਤਾਲਾਪ ਹੈ। ਇਸ ਤੋਂ ਪਹਿਲਾਂ 3 ਮੀਟਿੰਗਾਂ ਬੇਸਿੱਟਾ ਰਹੀਆਂ ਸਨ। ਇਸ ਮੀਟਿੰਗ ਵਿੱਚ ਕੋਈ ਫੈਸਲਾ ਨਾ ਹੋਣ ’ਤੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਅੰਦੋਲਨ ਦੌਰਾਨ ਹੁਣ ਤੱਕ ਇੱਕ ਕਿਸਾਨ ਅਤੇ ਸਬ ਇੰਸਪੈਕਟਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ :    ਮੌਸਮ ਫਿਰ ਬਦਲੇਗਾ ਕਰਵਟ, IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ

ਕਿਸਾਨ ਆਗੂ ਸਰਵਣ ਦੀ ਪੰਧੇਰ ਨੇ ਅੱਜ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੱਜ ਦੀ ਮੀਟਿੰਗ ਵਿਚ ਕਈ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ । ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰਾਂ ਨੂੰ ਇਸ ਮੀਟਿੰਗ ਬਹੁਤ ਆਸਾਂ ਹਨ। ਐਮਐਸਪੀ ਕਾਨੂੰਨ ਗਾਰੰਟੀ, ਸੀ2+50 ਫ਼ੀਸਦੀ ਅਤੇ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਇਹ ਸਾਡੀਆਂ ਮੁੱਖ ਮੰਗਾਂ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ ਹੋਈਆਂ ਮੀਟਿੰਗਾਂ ਵਿਚ ਸਰਕਾਰ ਨੇ ਕਿਹਾ ਸੀ ਕਿ ਸਾਨੂੰ ਸਮਾਂ ਦਿਓ ਅਸੀਂ ਕੇਂਦਰ ਦੇ ਵੱਡੇ ਮੰਤਰੀਆਂ ਨਾਲ ਗੱਲ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ। ਫ਼ੈਸਲਾ ਤਾਂ ਪ੍ਰਧਾਨ ਮੰਤਰੀ ਨੇ ਹੀ ਕਰਨਾ ਹੈ ਇਸ ਲਈ ਉਹ ਖ਼ੁਦ ਗੱਲ ਕਰਨ। ਪ੍ਰਧਾਨ ਮੰਤਰੀ ਸਿਰਫ਼ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹਨ ਉਹ ਸਾਰੇ ਦੇਸ਼ ਦੇ ਨਾਗਰਿਕਾਂ ਦੇ ਪ੍ਰਧਾਨ ਮੰਤਰੀ ਹਨ। ਦੇਸ਼ ਦੇ ਹਰ ਨਾਗਰਿਕ ਨੂੰ ਆਪਣੀ ਮੰਗ ਰੱਖਣ ਦਾ ਹੱਕ ਹੈ। ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਹਾਂ। ਜੇਕਰ ਉਨ੍ਹਾਂ ਨੇ ਵਿੱਲਪਾਵਰ ਦਿਖਾ ਦਿੱਤੀ ਤਾਂ ਅੱਜ ਹੀ ਕੋਈ ਨਾ ਕੋਈ ਸਹੀ ਫ਼ੈਸਲਾ ਹੋ ਸਕੇਗਾ।

 

 

ਇਹ ਵੀ ਪੜ੍ਹੋ :     ਇਕ ਅੰਦੋਲਨ ਤੇ 3 ਮੀਟਿੰਗਾਂ , 4 ਸਰਕਾਰਾਂ ਚੋਂ ਦੋ ਹੱਕ ਵਿਚ ਤੇ ਦੋ ਵਿਰੋਧ ਵਿਚ, ਬਣਿਆ ਰਾਜਨੀਤਕ ਮੁੱਦਾ

ਲਗਾਤਾਰ ਵਿਗੜ ਰਹੀ ਕਿਸਾਨ ਦੀ ਹਾਲਤ

ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ ਲਗਾਤਾਰ ਕਿਸਾਨਾਂ ਦੀ ਆਰਥਿਕ ਹਾਲਤ ਵਿਗੜ ਰਹੀ ਹੈ। ਅਸੀਂ 27 ਰੁਪਏ ਵਿਚ ਰੋਜ਼ਾਨਾ ਗੁਜ਼ਾਰਾ ਕਰਦੇ ਹਾਂ। ਖੇਤੀਬਾੜੀ ਦੀ ਲਾਗਤ ਜਾਂ ਖ਼ਰਚਾ ਲਗਾਤਾਰ ਵਧ ਰਿਹਾ ਹੈ। ਮਜ਼ਦੂਰ, ਖਾਦਾਂ, ਮਸ਼ੀਨ, ਬੀਜ, ਕੀਟਨਾਸ਼ਨਕ ਆਦਿ ਚੀਜ਼ਾ ਦੇ ਖ਼ਰਚੇ ਵਧ ਰਹੇ ਹਨ। ਪਰ ਖ਼ਰਚੇ ਦੇ ਹਿਸਾਬ ਨਾਲ ਫ਼ਸਲਾਂ ਦੀ ਸਹੀ ਕੀਮਤ ਨਹੀਂ ਮਿਲ ਰਹੀ ਹੈ। ਪੰਜਾਬ ਅਤੇ ਹਰਿਆਣੇ ਵਿਚ ਕਿਸਾਨ ਜਾਂ ਤਾਂ ਖੇਤੀ ਦਾ ਧੰਦਾ ਛੱਡ ਰਹੇ ਹਨ ਜਾਂ ਫਿਰ ਵਿਦੇਸ਼ ਜਾ ਰਹੇ ਹਨ। ਕਿਸਾਨ ਅਤੇ ਮਜ਼ਦੂਰ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਜਾ ਰਹੀ ਹੈ।

ਪੰਜਾਬ ਦੇ ਹਰ ਕਿਸਾਨ ਤੇ ਲਗਭਗ 3 ਲੱਖ ਦਾ ਕਰਜ਼ਾ ਹੈ ਅਤੇ ਦੇਸ਼ ਦੇ ਹਰ ਕਿਸਾਨ ਤੇ 75 ਹਜ਼ਾਰ ਦੇ ਲਗਭਗ ਕਰਜ਼ਾ ਹੈ। ਕੇਰਲਾ ਸੂਬੇ ਦੇ ਕਿਸਾਨਾਂ ਉੱਤੇ ਵੀ ਕਰਜ਼ਾ ਹੈ

ਅਸੀਂ ਕੇਂਦਰ ਦੇ ਸਾਹਮਣੇ ਆਪਣੀ ਸਮੱਸਿਆ ਰੱਖੀ ਹੈ। ਖੇਤੀ ਸੰਕਟ ਵੱਡਾ ਹੋ ਰਿਹਾ ਹੈ।  ਇਸੇ ਕਰਕੇ ਦੇਸ਼ ਦੀ ਪਾਰਲੀਮੈਂਟ ਵਿਚ ਬੋਲਿਆ ਗਿਆ ਕਿ 118 ਕਿਸਾਨ ਰੋਜ਼ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਰਹੇ ਹਨ।  

ਕਾਰਪੋਰੇਟ ਘਰਾਲੇ ਜਿਸ ਢੰਗ ਨਾਲ ਖੇਤੀਬਾੜੀ ਦੇ ਧੰਦੇ ਵਿਚ ਦਾਖ਼ਲ ਹੋ ਰਹੇ ਹਨ ਅਤੇ ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਅਤੇ ਗਰੰਟੀ ਕਾਨੂੰਨ ਨਾ ਬਣਾ ਕੇ ਦਿੱਤਾ ਗਿਆ ਤਾਂ ਅਸੀਂ ਪੂਰੀ ਤਰ੍ਹਾਂ ਇਸ ਧੰਦੇ ਤੋਂ ਬਾਹਰ ਹੋ ਜਾਵਾਂਗੇ। ਯੂਰਪ ਦਾ ਆਂਕੜਾ ਦੇਖੋ ਤਾਂ ਉਥੇ ਲਗਾਤਾਰ ਕਿਸਾਨ ਖੇਤੀਬਾੜੀ ਦਾ ਧੰਦਾ ਛੱਡ ਰਹੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਹੱਲ ਨਿਕਲੇਗਾ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਉਹ ਕੰਜ਼ਿਊਮਰ ਆਪਰ ਕਮੇਟੀ  ਦੇ ਚੇਅਰਪਰਸਨ ਸਨ ਉਨ੍ਹਾਂ ਨੇ ਉਸ ਸਮੇਂ ਐਮਐਸਪੀ ਖ਼ਰੀਦ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਕਹੀ ਸੀ। ਬਹੁਤ ਸਾਰੀਆਂ ਸਟਡੀਜ਼ ਤੋਂ ਬਾਅਦ ਇਹ ਗੱਲ ਕਹੀ ਸੀ। 

ਜੇਕਰ ਕਿਸਾਨ ਨੂੰ ਆਪਣੀ ਫ਼ਸਲ ਦਾ ਸਹੀ ਭਾਅ ਨਹੀਂ ਮਿਲੇਗਾ ਤਾਂ ਉਹ ਕਦੇ ਵੀ ਤਰਸਯੋਗ ਹਾਲਤ ਵਿਚੋਂ ਬਾਹਰ ਨਹੀਂ ਨਿਕਲ ਸਕੇਗਾ।

ਦੇਸ਼ ਦੇ 60 ਫ਼ੀਸਦੀ ਨਾਗਰਿਕ ਕਿਸਾਨ ਅਤੇ ਮਜ਼ਦੂਰਾਂ ਨੂੰ ਮਿਲਾ ਕੇ ਅਸੀਂ 80 ਫ਼ੀਸਦੀ ਬਣਦੇ ਹਾਂ। ਇਸ ਲਈ ਸਾਡੀਆਂ ਮੰਗਾਂ ਵੱਲ ਖ਼ਾਸ ਦੇਣਾ ਚਾਹੀਦਾ ਹੈ।

ਬਦਨਾਮੀ ਕਰਕੇ ਸਾਡੇ ਅੰਦੋਲਨ ਨੂੰ ਰੋਕਣਾ ਚਾਹੁੰਦੀ ਹੈ ਸਰਕਾਰ 

ਸਰਕਾਰ ਬਦਨਾਮੀ ਕਰਕੇ ਸਾਡੇ ਅੰਦੋਲਨ ਨੂੰ ਰੋਕਣਾ ਚਾਹੁੰਦੀ ਹੈ। ਪੰਜਾਬ ਸਰਕਾਰ-ਕਾਂਗਰਸ ਵਲੋਂ ਸਪੋਰਟ, ਵਿਦੇਸ਼ ਤੋਂ ਫੰਡਿੰਗ ਜਾਂ ਖ਼ਾਲਿਸਤਾਨੀ ਹੋਣ ਵਰਗੇ ਇਲਜ਼ਾਮ ਲਗਾ ਕੇ ਸਾਡੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
ਪਟਿਆਲਾ ਜ਼ਿਲੇ ਦੇ ਆਸਪਾਸ ਦੇ ਪਿੰਡਾਂ ਦੇ ਲੋਕ ਸਾਡੇ ਲੰਗਰ ਦੀ ਵਿਵਸਥਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਅੰਦੋਲਨ ਜਾਰੀ ਰਹਿਣ ਤੱਕ ਲੰਗਰ ਜਾਰੀ ਰਹਿਣ ਬਾਰੇ ਕਿਹਾ ਹੈ। ਪਰ ਸਾਡੇ ਉੱਤੇ ਵਿਦੇਸ਼ੀ ਫੰਡਿੰਗ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਅਸੀਂ ਖਾਲਿਸਤਾਨੀ ਨਹੀਂ ਅਸੀਂ ਕਿਸਾਨ ਹਾਂ। 

ਇਹ ਵੀ ਪੜ੍ਹੋ :      Paytm FASTag 15 ਮਾਰਚ ਤੋਂ ਹੋਣਗੇ ਬੰਦ, ਯੂਜ਼ਰਜ਼ ਨੁਕਸਾਨ ਤੋਂ ਬਚਣ ਲਈ ਕਰਨ ਇਹ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur