ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਨੇ ਭਾਖੜਾ ਨਹਿਰ ''ਚ ਮਾਰੀ ਛਾਲ

09/29/2017 7:06:41 PM

ਪਟਿਆਲਾ—ਪਟਿਆਲਾ ਦੇ ਪਸਿਆਨਾ 'ਚ ਕਰਜ਼ੇ ਦਾ ਬੋਝ ਨਾ ਝਲਦੇ ਹੋਏ 90 ਸਾਲ ਦੇ ਦਿਲੀਪ ਸਿੰਘ ਵੱਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਉਥੇ ਤਾਇਨਾਤ ਗੋਤਾਖੋਰਾਂ ਵੱਲੋਂ ਦਿਲੀਪ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਹੈ। ਗੋਤਾਖੋਰਾਂ ਵੱਲੋਂ ਦਿਲੀਪ ਕੁਮਾਰ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਗੋਤਾਖੋਰ ਸ਼ੰਕਰ ਨੇ ਦੱਸਿਆ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਬਜ਼ੁਰਗ ਨੇ ਦੱਸਿਆ ਕਿ ਉਸ ਦੇ ਸਿਰ 'ਤੇ 5 ਲੱਖ ਰੁਪਏ ਦਾ ਕਰਜ਼ਾ ਹੈ ਅਤੇ ਘਰ 'ਚ ਲੜਕੇ ਕੋਈ ਕੰਮ ਨਹੀਂ ਕਰਦੇ ਹਨ, ਜਿਸ ਦੇ ਕਾਰਨ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿਲੀਪ ਸਿੰਘ ਚੂਹੜਪੁਰ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।