ਬੀ. ਐੱਸ. ਐੱਫ. ਦੀ ਦੇਖ-ਰੇਖ ''ਚ ਕਿਸਾਨ ਕਰ ਰਹੇ ਨੇ ਕਟਾਈ

11/03/2017 12:19:18 AM

ਫਾਜ਼ਿਲਕਾ(ਲੀਲਾਧਰ)-ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡੇਦਾਰ ਤਾਰ ਕੋਲ ਕਿਸਾਨ ਆਪਣੀ ਝੋਨੇ ਦੀ ਕਟਾਈ 'ਚ ਹਾਲੇ ਵਿਅਸਥ ਹਨ। ਸੁਰੱਖਿਆ ਲਈ ਬੀ. ਐੱਸ. ਐੱਫ. ਵੱਲੋਂ ਮਿੱਥਿਆ ਸਮਾਂ ਘੱਟ ਹੋਣ ਕਾਰਨ ਕਿਸਾਨ ਮਸ਼ੀਨਾਂ ਰਾਹੀਂ ਕਟਾਈ ਵੱਧ ਕਰ ਰਹੇ ਹਨ। ਬੀ. ਐੱਸ. ਐੱਫ. ਦੀ 96ਵੀਂ ਬਟਾਲੀਅਨ ਦੇ ਜਵਾਨ ਸਰਹੱਦ 'ਤੇ ਸੁਰੱਖਿਆ ਦੇ ਨਾਲ-ਨਾਲ ਕਿਸਾਨਾਂ ਵੱਲੋਂ ਖੇਤਾਂ 'ਚ ਕਟਾਈ ਦੇ ਸਮੇਂ ਵੀ ਪੂਰੀ ਨਿਗਰਾਨੀ ਰੱਖੇ ਹੋਏ ਹਨ। ਬੀ. ਐੱਸ. ਐੱਫ. ਦੇ ਜਵਾਨ ਕੰਡੇਦਾਰ ਤਾਰ ਦੇ ਗੇਟ 'ਤੇ ਝੋਨੇ ਨਾਲ ਲੱਦੇ ਵ੍ਹੀਕਲਾਂ ਦੀ ਪੂਰੀ ਚੈਕਿੰਗ ਕਰ ਰਹੇ ਹਨ ਤਾਂ ਕਿ ਕੋਈ ਅਸਮਾਜਿਕ ਅਨਸਰ ਫਾਇਦਾ ਨਾ ਚੁੱਕ ਸਕੇ।