ਧੁੰਦ ਕਾਰਨ ਕਣਕ ਦੀ ਬੀਜਾਈ ਪਛੜੀ ; ਕਿਸਾਨਾਂ ਦੇ ਚਿਹਰੇ ਮੁਰਝਾਏ

11/17/2017 2:22:23 PM

ਬਨੂੜ (ਗੁਰਪਾਲ)-ਮੌਸਮ ਵਿਚ ਅਚਨਚੇਤ ਆਈ ਤਬਦੀਲੀ ਤੇ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਜਿੱਥੇ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ, ਉਥੇ ਹੀ ਸਮੇਂ ਤੋਂ ਪਹਿਲਾਂ ਧੁੰਦ ਪੈਣ ਕਾਰਨ ਕਣਕ ਦੀ ਬੀਜਾਈ ਪਛੜ ਰਹੀ ਹੈ। ਇਸ ਕਾਰਨ ਇਲਾਕੇ ਦੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ। ਬਨੂੜ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਅਚਾਨਕ ਸਮੇਂ ਤੋਂ ਪਹਿਲਾਂ ਧੁੰਦ ਪੈਣ ਕਾਰਨ ਕਿਸਾਨਾਂ ਵੱਲੋਂ ਸਿੰਜੀ ਗਈ ਜ਼ਮੀਨ ਵੱਤਰ ਨਹੀਂ ਆ ਰਹੀ। 
ਕਿਸਾਨ ਨੰਬਰਦਾਰ ਪ੍ਰੇਮ ਮਾਣਕਪੁਰ, ਗੁਰਵਿੰਦਰ ਬਸੀ ਈਸੇ ਖਾਂ, ਮਨੀ ਜੰਗਪੁਰਾ, ਸਰਵਣ ਸਿੰਘ ਮਹਿਤਾਬਗੜ੍ਹ, ਜਸਪਾਲ ਨੰਦਗੜ੍ਹ, ਬਲਵੰਤ ਨੰਡਿਆਲੀ, ਰਿੰਕੂ ਸ਼ੰਭੂ ਕਲਾਂ, ਕਰਨੈਲ ਰੰਧਾਵਾ ਤੇ ਸੁਰਮੁਖ ਰਾਏਪੁਰ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਪਰਾਲੀ ਦੇ ਧੂੰਏਂ ਕਾਰਨ ਅਸਮਾਨ ਵਿਚ ਬਣੀ ਧੁੰਦ ਲਈ ਕਿਸਾਨਾਂ ਨਾਲੋਂ ਸਰਕਾਰ ਜ਼ਿਆਦਾ ਦੋਸ਼ੀ ਹੈ। ਪਰਾਲੀ ਨੂੰ ਸਾਂਭਣ ਤੇ ਖਪਾਉਣ ਲਈ ਲੋੜੀਂਦੀ ਸਬਸਿਡੀ ਤੇ ਮਸ਼ੀਨਰੀ ਦਾ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਸਰਕਾਰ ਤੇ ਖੇਤੀ ਵਿਭਾਗ ਤੋਂ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਾ ਕੇ ਪਛੇਤੇ ਕਣਕ ਦੇ ਬੀਜ ਮੁਹੱਈਆ ਕਰਵਾਉਣ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੰਗ ਕੀਤੀ ਹੈ।